ਮੁੰਬਈ: OnePlus 6T ਦਾ ਗ੍ਰੈਂਡ ਲਾਂਚਿੰਗ ਇਵੈਂਟ ਅੱਜ ਨਿਊਯਾਰਕ ‘ਚ ਹੋਣਾ ਹੇ। ਪਹਿਲਾਂ ਇਹ ਫੋਨ 30 ਅਕਤੂਬਰ ਨੂੰ ਲੌਂਚ ਹੋਣਾ ਸੀ ਪਰ ਇਸ ਦਿਨ ਐਪਲ ਦਾ ਹਾਰਡਵੇਅਰ ਇਵੈਂਟ ਹੋਣਾ ਹੈ ਜਿਸ ਕਾਰਨ ਕੰਪਨੀ ਨੇ ਫੋਨ ਨੂੰ 29 ਅਕਤੂਬਰ ਨੂੰ ਲੌਂਚ ਕਰਨ ਦਾ ਪਲਾਨ ਕੀਤਾ। ਭਾਰਤ ‘ਚ ਇਸ ਫੋਨ ਨੂੰ 30 ਅਕਤੂਬਰ ਰਾਤ ਨੂੰ ਅੱਠ ਵਜੇ ਲੌਂਚ ਹੋਣਾ ਹੈ।



ਇਸ ਫੋਨ ਦੇ ਲੌਂਚ ਦੀ ਲਾਈਵ ਸਟ੍ਰੀਮਿੰਗ ਵੀ ਫੈਨਸ ਦੇਖ ਸਕਦੇ ਹਨ ਜਿਸ ‘ਚ ਫੋਨ ਦੀ ਕੀਮਤ ਤੇ ਫੀਚਰਜ਼ ਤੋਂ ਪਰਦਾ ਚੁੱਕ ਦਿੱਤਾ ਜਾਵੇਗਾ। ਕੰਪਨੀ ਦੋ ਫੋਨ ਦੀ ਕੀਮਤ ਨੂੰ ਉਸ ਦੇ ਵੈਰੀਅੰਟ ਮੁਤਾਬਕ ਰੱਖਗੀ ਜਿਸ ‘ਚ 10 ਯੂਰੋ ਦਾ ਫਰਕ ਹੋਵੇਗਾ। ਖ਼ਬਰਾਂ ਨੇ ਕੀ 8ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ ਕਰੀਬ 48 ਹਜ਼ਾਰ ਹੋਵੇਗੀ।



ਆਓ ਹੁਣ ਤੁਹਾਨੂੰ ਦੱਸਦੇ ਹਾਂ ਫੋਨ ਦੇ ਫੀਚਰਜ਼:

  • 6.40 ਇੰਚ ਸਕਰੀਨ ਨਾਲ ਐਂਡ੍ਰੌਇਡ 9.0 ਓਰੀਓ, ਫੁੱਲ ਐਚਡੀ ਏਮੋਲੇਡ ਡਿਸਪਲੇ



  • ਰੈਮ 8 ਜੀਬੀ ਰੈਮ ਤੋਂ ਲੈ ਕੇ 256 ਜੀਬੀ ਤਕ ਦੀ ਸਟੋਰੇਜ



  • ਕਵਾਲਕਾਮ ਸਨੈਪਗ੍ਰੈਗਨ 845 ਪ੍ਰੋਸੈਸਰ



  • ਫਿੰਗਰਪ੍ਰਿੰਟ ਸੈਂਸਰ, ਵਾਟਰਪਰੂਫ ਡਿਸਪਲੇ ਨੌਚ



  • 4ਜੀ ਐਲਟੀਈ, ਵਾਈਫਾਈ, ਬਲੂ-ਟੂਥ



  • 3700ਐਮਏਐਚ ਦੀ ਬੈਟਰੀ



  • ਫ੍ਰੰਟ ਕੈਮਰਾ 16 ਮੈਗਾਪਿਕਸਲ ਤੇ ਬੈਕ ਕੈਮਰਾ 20 ਮੈਗਾਪਿਕਸਲ