ਮੁੰਬਈ: ਸ਼ਿਓਮੀ ਨੇ ਆਪਣੇ ਉਨ੍ਹਾਂ ਸਮਾਰਟਫੋਨਾਂ ਦੀ ਲਿਸਟ ਰਿਲੀਜ਼ ਕੀਤੀ ਹੈ ਜਿਸ ‘ਚ ਐਂਡ੍ਰੌਇਡ 9 ਪਾਈ ਤੇ ਐਂਡ੍ਰੌਇਡ ਓਰੀਓ ਅਪਡੇਟ ਇਸੇ ਸਾਲ ਦਿੱਤਾ ਜਾਵੇਗਾ। ਲਿਸਟ ‘ਚ ਸਭ ਤੋਂ ਪਹਿਲਾਂ GsmArena ਨੇ ਸਪੋਟ ਕੀਤਾ ਜਿਸ ਨੂੰ ਚੀਨੀ ਭਾਸ਼ਾ ਫੋਰਮ ‘ਚ ਪੋਸਟ ਕੀਤਾ ਗਿਆ ਸੀ।




ਸ਼ਿਓਮੀ ਦੀ ਲਿਸਟ ਵਿੱਚ ਰੇਡਮੀ ਨੋਟ 5, ਰੇਡਮੀ 5A, ਰੇਡਮੀ 5 ਪਲੱਸ ਤੇ ਰੇਡਮੀ 5X ਫੋਨ ਸ਼ਾਮਲ ਹਨ ਜਿਨ੍ਹਾਂ ਨੂੰ ਐਂਡ੍ਰੌਇਡ ਓਰੀਓ ਅਪਡੇਟ ਦਿੱਤਾ ਜਾਵੇਗਾ। ਇਨ੍ਹਾਂ ਫੋਨਾਂ ‘ਚ ਚੌਥੇ ਕੁਆਟਰ ‘ਚ ਐਂਡ੍ਰੌਇਡ ਅਪਡੇਟ ਦੇ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਜਿਨ੍ਹਾਂ ਨੂੰ ਐਂਡ੍ਰੌਇਡ ਪਾਈ ਅਪਡੇਟ ਦਿੱਤਾ ਜਾਵੇਗਾ, ਉਹ ਫੋਨ Mi 8 SE, Mi 8 ਤੇ ਹਾਲ ਹੀ ‘ਚ ਲੌਂਚ ਹੋਇਆ Mi ਮਿਕਸ 3 ਵੀ ਸ਼ਾਮਲ ਹੈ। ਸ਼ਿਓਮੀ ਨੇ ਇੱਕ ਫੋਰਮ ‘ਚ ਕਿਹਾ ਸੀ ਕਿ ਜਿਨ੍ਹਾਂ ਡਿਵਾਈਸਜ਼ ਨੂੰ ਦੋ ਵੱਡੇ ਅਪਡੇਟ ਮਿਲ ਚੁੱਕੇ ਹਨ, ਉਨ੍ਹਾਂ ਨੂੰ ਐਂਡ੍ਰੌਇਡ ਪਾਈ ਅਪਡੇਟ ਨਹੀਂ ਮਿਲੇਗਾ।



ਲਿਸਟਿੰਗ ‘ਚ ਸ਼ਿਓਮੀ ਮੀ 5s ਓਰੀਓ ਅਪਡੇਟ ਵੀ ਸ਼ਾਮਲ ਹੈ। ਚੀਨੀ ਹੈਂਡਸੈੱਟ ਮੇਕਰ ਨੇ ਹਾਲ ਹੀ ‘ਚ MIUI 10  ਅਧਾਰਤ ਐਂਡ੍ਰੌਇਡ 9 ਪਾਈ ਮੀ ਮਿਕਸ 2s ਲਈ ਰੋਲਆਊਟ ਕੀਤਾ ਸੀਪ ਅੱਪਡੇਟ ਕਾਰਨ ਕੈਮਰੇ ‘ਚ ਸੁਧਾਰ, ਰੀਸੈੱਟ, ਮੈਨੂ, ਫੁੱਲ ਸਕਰੀਨ ਜੈਸਚਰ ਸਪੋਰਟ ਜਿਹੇ ਨਵੇਂ ਫੀਚਰਾਂ ਨੂੰ ਵੀ ਥਾਂ ਮਿਲੀ ਹੈ।