ਮੁੰਬਈ: ਗੂਗਲ ਨੇ ਆਪਣੇ ਨਵੇਂ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਗੂਗਲ ਇਸ ਫੀਚਰ ਨੂੰ ਗੂਗਲ ਮੈਪਸ ‘ਚ ਦੇਣ ਵਾਲਾ ਹੈ। ਜਿੱਥੇ ਯੂਜ਼ਰਸ ਆਪਣੀ ਪਸੰਦੀਦਾ ਥਾਂ ਅਤੇ ਨਵੀਆਂ ਥਾਂਵਾਂ ਨੂੰ ਆਸਾਨੀ ਨਾਲ ਲੱਭ ਸਕਣਗੇ। ਇਸ ਫੀਚਰ ਨੂੰ ਫੋਲੋ ਬਟਨ ਨਾਂਅ ਦੀ ਐੱਪ ‘ਚ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਇਸ ਫੀਚਰ ਨੂੰ ਐਂਡ੍ਰੌਈਡ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ।




ਇਸ ਫੀਚਰ ਦਾ ਇਸਤੇਮਾਲ ਦੂਜੇ ਦੇਸ਼ਾਂ ‘ਚ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇੱਕ ਬਲਾਗ ਨੂੰ ਪੋਸਟ ਕਰ ਕਿਹਾ, ‘ਕੀ ਤੁਸੀ ਕਦੇ ਸੋਚਿਆ ਹੈ ਕਿ ਤੁਹਾਡੇ ਫੇਵਰੇਟ ਸਟੋਰ ‘ਚ ਸੇਲ ਲੱਗੀ ਹੋਵੇ ਅਤੇ ਉਸ ਨੂੰ ਤੁਸੀਂ ਮਿਸ ਕਰ ਦਿੱਤਾ ਹੋ ਹਾਂ ਤੁਹਾਨੂੰ ਪਤਾ ਹੀ ਨਾ ਲੱਗਿਆ ਹੋਵੇ। ਪਰ ਇਸ ਦਾ ਹੱਲ ਹੁਣ ਗੂਗਲ ਮੈਪ ਨੇ ਕੱਢ ਲਿਆ ਹੈ। ਗੂਗਲ ਮੈਪਸ ‘ਤੇ ਕਰੀਬ 150 ਮਿਲਿਅਨ ਥਾਂਵਾਂ ਹਨ ਜਿੱਥੇ ਲੱਖਾਂ ਲੋਕ ਜਾਣਾ ਚਾਹੁੰਦੇ ਹਨ। ਇਸ ਲਈ ਅਸੀਂ ਦੋ ਐਪਸ ਲੈ ਕੇ ਆਏ ਹਾਂ ਜੋ ਤੁਹਾਨੂੰ ਨਵੀਂਆਂ ਥਾਂਵਾਂ ‘ਤੇ ਜਾਣ ‘ਚ ਮਦਦ ਕਰੇਗਾ ਨਾਲ ਹੀ ਤੁਹਾਨੂੰ ਪਹਿਲਾਂ ਹੀ ਨੋਟੀਫੀਕੇਸ਼ਨ ਮਿਲ ਜਾਵੇਗਾ ਕਿ ਕਿਸ ਸਟੋਰ ‘ਤੇ ਸੇਲ ਹੈ ਜਾਂ ਤੁਹਾਡੇ ਨੇੜੇ ਕੋਈ ਨਵਾਂ ਸਟੋਰ ਖੁੱਲ੍ਹਿਆ ਹੈ।’



ਜਿਵੇਂ-ਜਿਵੇਂ ਯੂਜ਼ਰਸ ਕਿਸੇ ਸਟੋਰ ਜਾਂ ਰੈਸਟ੍ਰੋਰੈਂਟ ਨੂੰ ਫੌਲੋ ਕਰਨਾ ਸ਼ੁਰੂ ਕਰਨਗੇ। ਉਸ ਨੂੰ ਉਸ ਸਟੋਰ ਨਾਲ ਜੁੜੇ ਅਪਡੇਟ ਅਤੇ ਆਫਰ ਮਿਲੇ ਵੀ ਸ਼ੁਰੂ ਹੋ ਜਾਣਗੇ। ਨਾਲ ਹੀ ਮੈਪਸ ਤੁਹਾਨੂੰ ਉਨ੍ਹਾਂ ਥਾਂਵਾਂ ‘ਤੇ ਵੀ ਲੈ ਕੇ ਜਾਵੇਗਾ ਜਿੱਥੇ ਕੋਈ ਨਵਾਂ ਸਟੋਰ ਜਾਂ ਰੈਸਟੋਰੈਂਟ ਖੁਲ੍ਹਿਆ ਹੋਵੇ। ਗੂਗਲ ਦਾ ਇਹ ਫੀਚਰ ਕੁਝ ਹੀ ਹਫ਼ਤਿਆਂ ‘ਚ ਸਾਰੇ ਫੋਨ ਯੂਜ਼ਰਸ ਨੂੰ ਮਿਲ ਜਾਵੇਗਾ।