ਮੁੰਬਈ: ਐਪਲ ਨੇ Iphone XR ਦੀ ਸੇਲ ਅੱਜ ਭਾਰਤ ਸਮੇਤ ਕਈ ਦੇਸ਼ਾਂ ‘ਚ ਸ਼ੁਰੂ ਹੋ ਗਈ ਹੈ। ਇਸ ਦੀ ਪ੍ਰੀ-ਬੁਕਿੰਗ 19 ਅਕਤੂਬਰ ਨੂੰ ਸ਼ੁਰੂ ਹੋ ਚੁੱਕੀ ਸੀ। ਆਈਫੋਨ ਐਕਸ.ਆਰ ਨੂੰ ਫਲਿਪਕਾਰਟ, ਐਪਲ ਸਟੋਰ, ਰਿਟੇਲ ਸਟੋਰ, ਏਅਰਟੇਲ ਦੇ ਆਨ-ਲਾਈਨ ਸਟੋਰ ਤੇ ਜੀਓ ਦੇ ਆਨ-ਲਾਈਨ ਸਟੋਰ ਤੋਂ ਖਰੀਦੀਆ ਜਾ ਸਕਦਾ ਹੈ।
ਐਪਲ ਨੇ ਪਿਛਲੇ ਮਹੀਨੇ ਹੀ ਆਪਣੇ ਤਿੰਨ ਮਾਡਲ iPhone XS, iPhone XS Max ਤੇ iPhone XR ਲੌਂਚ ਕੀਤੇ ਸੀ। ਇਨ੍ਹਾਂ ‘ਚ iPhone XS ਤੇ iPhone XS Max ਦੀ ਸੇਲ ਤਾਂ ਭਾਰਤ ‘ਚ ਸ਼ੁਰੂ ਹੋ ਚੁੱਕੀ ਹੈ। iPhone XR ਦੇ 64GB ਵੇਰੀਅੰਟ ਦੀ ਕੀਮਤ 76,900 ਰੁਪਏ, 128GB ਵੇਰੀਅੰਟ ਦੀ ਕੀਮਤ 81,900 ਰੁਪਏ ਤੇ 512GB ਵੇਰੀਅੰਟ ਦੀ ਕੀਮਤ 91,900 ਰੁਪਏ ਰੱਖੀ ਗਈ ਹੈ। ਏਅਰਟੇਲ ਸਟੋਰ ‘ਤੇ iPhone XR ਫੋਨ ਨੂੰ 14,900 ਰੁਪਏ ਦੀ ਡਾਉਨਪੇਮੈਂਟ ਨਾਲ ਖਰੀਦੀਆ ਜਾ ਸਕਦਾ ਹੈ।
iPhone XR ਦੇ ਫੀਚਰਸ:
ਡਿਊਲ ਸਿਮ ਡਿਊਲ ਸਟੈਂਡਬਾਏ
ਆਈਓਐੱਸ 12, 6.1 ਇੰਚ ਦੀ ਐਲਸੀਡੀ ਡਿਸਪਲੇ
ਡਿਸਪਲੇ ‘ਚ ਨੌਚ ਤੇ ਡਿਸਪਲੇ ਦਾ ਰਿਜਾਲਯੂਸ਼ਨ 828x1792, ਹੈਪਟਿਕ ਟੱਚ
7000 ਸੀਰੀਜ਼ ਐਰੋਸਪੇਸ-ਗ੍ਰੇਡ ਐਲੂਮੀਨੀਅਮ ਦੀ ਬਾਡੀ
12 ਮੈਗਾਪਿਕਸਲ ਰਿਅਰ ਕੈਮਰਾ ਜਿਸ ਦਾ ਅਪਰਚਰ F/1.8, ਫ੍ਰੰਟ ਕੈਮਰਾ 7 ਮੈਗਾਪਿਕਸਲ F/2.2 ਨਾਲ