ਨਵੀਂ ਦਿੱਲੀ: OnePlus ਦੀ ਲੇਟੈਸਟ ਸੀਰੀਜ਼ ਦੇ OnePlus 9 ਤੇ OnePlus 9R ਦੀ ਅੱਜ ਭਾਰਤ ’ਚ ਪਹਿਲੀ ਸੇਲ ਹੈ। ਈ-ਕਾਮਰਸ ਵੈਬਸਾਈਟ ਐਮਾਜੋਨ ’ਤੇ ਇਹ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਹ ਸੇਲ ਹਾਲੇ Red Cable Club ਦੇ ਮੈਂਬਰਾਂ ਲਈ ਉਪਲੱਬਧ ਹੋਵੇਗੀ ਤੇ ਨਾਨ-ਪ੍ਰਾਈਮ ਮੈਂਬਰਾਂ ਲਈ ਇਹ ਸੇਲ ਭਲਕੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਮਾਰਟਫੋਨਾਂ ਦਾ ਯੂਜਰਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਜੋ ਹੁਣ ਖ਼ਤਮ ਹੋਣ ਜਾ ਰਿਹਾ ਹੈ। ਇਸ ’ਚ ਕਵਾਲਕਮ ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਕੈਮਰਾ ਫੀਚਰਜ਼ ਵੀ ਸ਼ਾਨਦਾਰ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ-


ਇਹ ਕੀਮਤ ਤੇ ਆਫ਼ਰ


OnePlus 9 ਦੇ 8GB ਰੈਮ ਤੇ 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 49,999 ਰੁਪਏ ਹੈ। ਇਸ ਦੇ 12GB ਰੈਮ ਅਤੇ 256GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 54,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 8GB ਰੈਮ ਤੇ 128GB ਇੰਟਰਨਲ ਸਟੋਰੇਜ਼ ਦੇ ਨਾਲ OnePlus 9R ਦੇ ਵੇਰੀਐਂਟ ਦੀ ਕੀਮਤ 39,999 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ 12GB ਰੈਮ ਅਤੇ 256 GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 43,999 ਰੁਪਏ ਹੈ।


ਸੇਲ ’ਚ OnePlus 9 'ਤੇ SBI ਬੈਂਕ ਕ੍ਰੈਡਿਟ ਕਾਰਡ ਅਤੇ ਈਐਮਆਈ ਰਾਹੀਂ ਖਰੀਦ ਲਈ 3000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ OnePlus 9R 'ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ 14 ਅਪ੍ਰੈਲ ਤੋਂ 30 ਅਪ੍ਰੈਲ ਤਕ ਐਸਬੀਆਈ ਕ੍ਰੈਡਿਟ ਕਾਰਡ 'ਤੇ 6 ਮਹੀਨਿਆਂ ਤਕ ਦੀ ਨੋ-ਕੋਸਟ ਈਐਮਆਈ ਆਪਸ਼ਨ ਵੀ ਉਪਲੱਬਧ ਹੈ।


OnePlus 9 ਦੀਆਂ ਵਿਸ਼ੇਸ਼ਤਾਵਾਂ


OnePlus 9 'ਚ 6.55 ਇੰਚ ਦੀ ਫੁੱਲ ਐਚਡੀ+ Fluid AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2400 x 1080 ਪਿਕਸਲ ਹੈ। ਸੁਰੱਖਿਆ ਲਈ ਇਸ ’ਚ ਕੋਰਨਿੰਗ ਗੋਰੀਲਾ ਗਲਾਸ ਦਿੱਤਾ ਗਿਆ ਹੈ। ਪਰਫਾਰਮੈਂਸ ਲਈ ਕਵਾਲਕਮ ਸਨੈਪਡ੍ਰੈਗਨ 888 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ’ਚ 12GB ਰੈਮ ਤੇ 256GB ਇੰਟਰਨਲ ਸਟੋਰੇਜ਼ ਹੈ। ਇਹ ਫੋਨ ਬਾਜ਼ਾਰ 'ਚ 5G ਕਨੈਕਟੀਵਿਟੀ ਸਪੋਰਟ ਦੇ ਨਾਲ ਲਾਂਚ ਕੀਤਾ ਗਿਆ ਹੈ। OnePlus 9 ਦੇ 8GB+128GB ਵੇਰੀਐਂਟ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। ਜਦਕਿ ਇਸ ਦੇ 12GB+256GB ਵੇਰੀਐਂਟ ਦੀ ਕੀਮਤ 54,999 ਰੁਪਏ ਤੈਅ ਕੀਤੀ ਗਈ ਹੈ।


OnePlus 9R ਦੀਆਂ ਵਿਸ਼ੇਸ਼ਤਾਵਾਂ


OnePlus 9R 'ਚ 6.55 ਇੰਚ ਦੀ ਫੁੱਲ ਐਚਡੀ+ Fluid AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਫੋਨ Android v11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 870 ਪ੍ਰੋਸੈਸਰ ਨਾਲ ਲੈਸ ਹੈ। ਇਸ ਨੂੰ 5G ਕਨੈਕਟੀਵਿਟੀ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ 8GB ਰੈਮ+128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਇਸ ਦੇ 12GB ਰੈਮ+256GB ਇੰਟਰਨਲ ਸਟੋਰੇਜ਼ ਵੇਰੀਐਂਟ ਲਈ ਤੁਹਾਨੂੰ 43,999 ਦਾ ਭੁਗਤਾਨ ਕਰਨਾ ਪਵੇਗਾ।


ਇਹ ਵੀ ਪੜ੍ਹੋ: CBSE Board Exam 2021: ਸੀਬੀਐਸਈ ਬੋਰਡ ਪ੍ਰੀਖਿਆਵਾਂ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਦੁਪਹਿਰ ਨੂੰ ਸਿੱਖਿਆ ਮੰਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904