ਨਵੀਂ ਦਿੱਲੀ: ਵਨਪਲੱਸ ਦੇ ਪ੍ਰਸ਼ੰਸਕਾਂ ਲਈ OnePlus Watch ਨੂੰ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਸੀ। ਜੇਕਰ ਤੁਸੀਂ ਇਸ ਨੂੰ ਖਰੀਦਣ ਦੀ ਉਡੀਕ ਕਰ ਰਹੇ ਹੋ, ਹੁਣ ਤੁਹਾਡੀ ਉਡੀਕ ਖ਼ਤਮ ਹੋਣ ਵਾਲੀ ਹੈ। ਦੱਸ ਦਈਏ ਕਿ ਕੰਪਨੀ ਇਸ ਦੀ ਸੇਲ 21 ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੀ ਹੈ। ਇਸ ਦੀ ਪਹਿਲੀ ਸੇਲ 21 ਅਪ੍ਰੈਲ ਨੂੰ ਸਵੇਰੇ 9 ਵਜੇ ਕੰਪਨੀ ਦੇ ਅਧਿਕਾਰਤ ਵੈੱਬਸਾਈਟ ਰੈੱਡ ਕੈਬਲ ਕਲੱਬ ਦੇ ਮੈਂਬਰਾਂ ਲਈ ਸ਼ੁਰੂ ਹੋਵੇਗੀ।


ਇਸ ਦੇ ਨਾਲ ਹੀ OnePlus ਦੀ ਇਸ ਸਮਾਰਟਵਾਚ ਨੂੰ ਭਾਰਤੀ ਬਾਜ਼ਾਰ ਵਿੱਚ 16,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ, ਪਰ ਤੁਸੀਂ ਇਸ ਨੂੰ 14,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।


OnePlus Watch Sale in India


ਵਨਪਲੱਸ ਵਾਚ ਦੇ ਮਿੱਡ ਨਾਈਟ ਬਲੈਕ ਤੇ ਮੂਨਲਾਈਟ ਸਿਲਵਰ ਕਲਰ ਮਾਡਲਾਂ ਨੂੰ 14,999 ਰੁਪਏ ਦੀ ਖਾਸ ਕੀਮਤ 'ਤੇ ਖਰੀਦਣ ਦਾ ਮੌਕਾ ਮਿਲੇਗਾ। ਵਨਪਲੱਸ ਵਾਚ ਦੀ ਸੇਲ 22 ਅਪ੍ਰੈਲ ਤੋਂ ਨੌਨ-ਮੈਂਬਰਾਂ ਲਈ ਇੱਕੋ ਸਪੈਸ਼ਲ ਕੀਮਤ 'ਤੇ ਸ਼ੁਰੂ ਹੋਵੇਗੀ। ਇਹ ਸੇਲ ਆਨਲਾਈਨ ਤੇ ਆਫਲਾਈਨ ਹੋਵੇਗੀ।


ਵਨਪਲੱਸ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਤੁਸੀਂ ਇਸ ਘੜੀ ਨੂੰ ਫਲਿੱਪਕਾਰਟ ਤੇ ਐਮਜ਼ੋਨ ਦੇ ਨਾਲ-ਨਾਲ ਵਨਪਲੱਸ ਦੇ ਐਕਸਕਲੂਸਿਵ ਸਟੋਰਾਂ ਤੇ ਪਾਰਟਨਰ ਦੁਕਾਨਾਂ ਤੋਂ ਵੀ ਖਰੀਦ ਸਕੋਗੇ।


OnePlus Watch ਦੇ ਸਪੈਸੀਫਿਕੇਸ਼ਨ


ਵਨਪਲੱਸ ਵਾਚ ਵਿੱਚ 46mm ਡਾਇਲ ਹੈ। ਇਸ ਵਿੱਚ 1.39 ਇੰਚ ਦੀ HD AMOLED ਡਿਸਪਲੇਅ ਹੈ ਜਿਸ ਦੀ ਰੈਜ਼ੋਲਿਊਸ਼ਨ 454x454 ਪਿਕਸਲ ਹੈ। ਪਾਵਰ ਲਈ ਵਨਪਲੱਸ ਵਾਚ 'ਚ 402mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਸਟੋਰੇਜ 4GB ਹੈ। ਇਹ ਘੜੀ ਗੂਗਲ ਵੇਅਰ ਓਪਰੇਟਿੰਗ ਸਿਸਟਮ ਦਾ ਸਮਰਥਨ ਕਰਦੀ ਹੈ। ਇਹ OnePlus Watch ਤੇ OnePlus Watch RX ਦੋ ਵੇਰੀਐਂਟ 'ਚ ਉਪਲੱਬਧ ਹਨ।


ਮਿਲਣਗੇ ਇਹ ਫੀਚਰਸ


ਵਨਪਲੱਸ ਵਾਚ ਵਿੱਚ ਹਾਰਟ ਰੇਟ, ਵਰਕਆਊਟ ਡਿਟੇਕਸ਼ਨ, ਖੂਨ ਦੇ ਆਕਸੀਜਨ ਪੱਧਰ ਦੇ ਮਾਨੀਟਰ ਅਤੇ ਜੀਪੀਐਸ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਵਿਚ 100 ਤੋਂ ਵੱਧ ਸਪੋਰਟਸ ਮੋਡ ਹੋਣਗੇ। ਖਾਸ ਗੱਲ ਇਹ ਹੈ ਕਿ ਇਹ ਸਿਰਫ 20 ਮਿੰਟਾਂ ਵਿਚ ਪੂਰੀ ਤਰ੍ਹਾਂ ਚਾਰਜ ਹੋ ਜਾਵੇਗੀ। ਇਸ ਦੇ ਬਾਅਦ ਤੁਸੀਂ ਇਸ ਨੂੰ ਇੱਕ ਪੂਰੇ ਹਫਤੇ ਲਈ ਚਲਾ ਸਕਦੇ ਹੋ। ਵਨਪਲੱਸ ਦੇ ਇਸ ਸਮਾਰਟਵਾਚ ਨੂੰ ਧੂੜ ਤੇ ਪਾਣੀ ਦੇ ਟਾਕਰੇ ਲਈ IP68 ਰੇਟਿੰਗ ਮਿਲੀ ਹੈ।


ਇਹ ਵੀ ਪੜ੍ਹੋ: Coronavirus Update: ਦੇਸ਼ ’ਚ ਕੋਰੋਨਾ ਨੇ ਸਾਰੇ ਰਿਕਾਰਡ ਤੋੜੇ, 24 ਘੰਟੇ ’ਚ 1.84 ਲੱਖ ਕੇਸ ਮਿਲੇ, 1000 ਤੋਂ ਵੱਧ ਮੌਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904