Coronavirus Cases: ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੋਰੋਨਾ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਸ ਸਾਲ ਪਹਿਲੀ ਵਾਰ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ।
ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟੇ ’ਚ 1,84,372 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1027 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 82,339 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 1,61,736 ਨਵੇਂ ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਾਲ 2 ਅਕਤੂਬਰ ਨੂੰ 1069 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋਈ ਸੀ।
ਅੱਜ ਦੇਸ਼ ’ਚ ਕੋਰੋਨਾ ਦੀ ਸਥਿਤੀ –
ਕੁਲ ਕੋਰੋਨਾ ਕੇਸ - 1 ਕਰੋੜ 38 ਲੱਖ 73 ਹਜ਼ਾਰ 825
ਕੁੱਲ ਡਿਸਚਾਰਜ - 1 ਕਰੋੜ 23 ਲੱਖ 36 ਹਜ਼ਾਰ
ਕੁੱਲ ਐਕਟਿਵ ਕੇਸ- 13 ਲੱਖ 65 ਹਜ਼ਾਰ 704
ਕੁੱਲ ਮੌਤਾਂ - 1 ਲੱਖ 72 ਹਜ਼ਾਰ 85
ਕੁੱਲ ਟੀਕਾਕਰਨ - 11 ਕਰੋੜ 11 ਲੱਖ 79 ਹਜ਼ਾਰ 578 ਖੁਰਾਕ ਦਿੱਤੀਆਂ
ਮਹਾਰਾਸ਼ਟਰ ’ਚ 15 ਦਿਨਾਂ ਦਾ ਕਰਫਿਊ
ਮੰਗਲਵਾਰ ਨੂੰ ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਦੀ ਲਾਗ ਦੇ 60,212 ਨਵੇਂ ਕੇਸ ਸਾਹਮਣੇ ਆਏ ਅਤੇ 281 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਲਾਤ ਨੂੰ ਵੇਖਦਿਆਂ ਸੂਬਾ ਸਰਕਾਰ ਨੇ 14 ਅਪ੍ਰੈਲ ਨੂੰ ਰਾਤ 8 ਵਜੇ ਤੋਂ 15 ਦਿਨਾਂ ਦਾ ਸੂਬਾ ਪੱਧਰੀ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਨਵੇਂ ਕੇਸ ਆਉਣ ਨਾਲ ਸੂਬੇ ’ਚ ਹੁਣ ਤਕ ਪੀੜਤਾਂ ਦੀ ਕੁੱਲ ਗਿਣਤੀ 35,19,208 ਹੋ ਗਈ ਹੈ, ਜਦਕਿ ਕੁੱਲ 58,526 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਂਵਿਕਾਸ ਅਘਾੜੀ ਸਰਕਾਰ ਨੇ ਮੰਗਲਵਾਰ ਨੂੰ ਕੋਰੋਨਾ ਲਾਗ ਦੇ ਮਾਮਲਿਆਂ ’ਚ ਵਾਧੇ ਦੇ ਮੱਦੇਨਜ਼ਰ 15 ਦਿਨ ਦਾ ਸੂਬਾ ਪੱਧਰੀ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ।
ਹੁਣ ਤਕ 11 ਕਰੋੜ ਟੀਕੇ ਲਗਾਏ ਗਏ
ਕੋਰੋਨਾ ਟੀਕਾ ਲਵਾਉਣ ਦੀ ਮੁਹਿੰਮ ਦੇਸ਼ ’ਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 13 ਅਪ੍ਰੈਲ ਤਕ ਦੇਸ਼ ਭਰ ’ਚ 11 ਕਰੋੜ 11 ਲੱਖ 79 ਹਜ਼ਾਰ 578 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀਆਂ ਹਨ। ਬੀਤੇ ਦਿਨ 26 ਲੱਖ 46 ਹਜ਼ਾਰ 528 ਟੀਕੇ ਲਗਾਏ ਗਏ। ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।
ਦੇਸ਼ ’ਚ ਕੋਰੋਨਾ ਦੀ ਮੌਤ ਦਰ 1.25 ਫੀਸਦੀ ਹੈ, ਜਦਕਿ ਠੀਕ ਹੋਣ ਦੀ ਦਰ 89 ਫੀਸਦੀ ਦੇ ਆਸਪਾਸ ਹੈ। ਐਕਟਿਵ ਮਾਮਲੇ 9 ਫੀਸਦੀ ਤੋਂ ਵੱਧ ਹੋ ਗਏ ਹਨ। ਕੋਰੋਨਾ ਐਕਟਿਵ ਮਾਮਲੇ ’ਚ ਭਾਰਤ ਦੁਨੀਆ ’ਚ ਤੀਜੇ ਨੰਬਰ ’ਤੇ ਹੈ।
ਇਹ ਵੀ ਪੜ੍ਹੋ: Lakha Sidhana Brother Case: ਲੱਖਾ ਸਿਧਾਣਾ ਦੇ ਭਰਾ ’ਤੇ ਤਸ਼ੱਦਦ ਢਾਹੁਣ ਵਾਲਿਆਂ ਵਿਰੁੱਧ ਪੁਲਿਸ ਦਾ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin