OnePlus 9RT ਸਮਾਰਟਫੋਨ ਕੰਪਨੀ 9R ਮਾਡਲ ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ। ਇਸ ਮਹੀਨੇ ਇਹ ਫੋਨ ਚੀਨ ਤੇ ਭਾਰਤ ਦੋਵਾਂ ਦੇਸ਼ਾਂ 'ਚ ਲੌਂਚ ਕੀਤਾ ਜਾ ਸਕਦਾ ਹੈ। ਫੋਨ ਦੀ ਕੀਮਤ 23 ਹਜ਼ਾਰ ਤੋਂ ਲੈਕੇ 34 ਹਜ਼ਾਰ ਰੁਪਏ ਤਕ ਹੋ ਸਕਦੀ ਹੈ।
ਪ੍ਰੀਮੀਅਮ ਸਮਾਰਟਫੋਨ ਲਈ ਪਾਪੂਲਰ ਕੰਪਨੀ OnePlus ਜਲਦ ਹੀ ਆਪਣਾ ਨਵਾਂ ਸਮਾਰਟਫੋਨ OnePlus 9RT ਲੌਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਧਾਂਸੂ ਫੋਨ ਦੀ ਲੌਂਚਿੰਗ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ 13 ਅਕਤੂਬਰ ਨੂੰ ਚੀਨ 'ਚ ਲੌਂਚ ਕੀਤਾ ਜਾਵੇਗਾ।
ਇਹ ਫੋਨ 9R ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ। ਇਸ 'ਚ ਪਰਫੌਰਮੈਂਸ ਲਈ ਕੁਆਲਕਮ ਸਨੈਪਡ੍ਰੈਗਨ 888 SoC ਪ੍ਰੋਸੈਸਰ ਦੇ ਨਾਲ-ਨਾਲ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਫੋਨ 'ਚ ਕੀ ਕੁਝ ਖਾਸ ਦਿੱਤਾ ਜਾ ਸਕਦਾ ਹੈ।
ਸੰਭਾਵਿਤ ਸਪੈਸੀਫਿਕੇਸ਼ਨਜ਼
OnePlus 9RT ਸਮਾਰਟਫੋਨ 'ਚ 6.55 ਇੰਚ ਦਾ ਫੁੱਲ ਐਚਡੀ ਡਿਸਪਲੇਅ ਦਿੱਤਾ ਜਾ ਚੁੱਕਾ ਹੈ। ਜਿਸ ਦਾ ਰੀਫ੍ਰੈਸ਼ ਰੇਟ 120Hz ਹੋਵੇਗਾ। ਫੋਨ ਐਂਡਰੌਇਡ 11 ਤੇ ਰਨ ਹੋ ਸਕਦਾ ਹੈ। ਉੱਥੇ ਹੀ ਇਸ 'ਚ ਕੰਪਨੀ ਕੁਆਲਕਮ ਸਨੈਪਡ੍ਰੈਗਨ 888 ਪ੍ਰੋਸੈਸਰ ਦੀ ਵਰਤੋ ਕਰ ਸਕਦੀ ਹੈ। ਇਸ 'ਚ 6GB ਰੈਮ ਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਅਜਿਹਾ ਹੋ ਸਕਦਾ ਹੈ ਕੈਮਰਾ
OnePlus9RT ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੋ ਸਕਦਾ ਹੈ। ਉੱਥੇ ਹੀ ਇਸ 'ਚ 16 ਮੈਗਾਪਿਕਸਲ ਦਾ ਅਲਟ੍ਰਾ-ਵਾਈਡ ਐਂਗਲ ਕੈਮਰਾ ਤੇ 2 ਮੈਗਾਪਿਕਸਲ ਬੀ ਐਂਡ ਡਬਲਯੂ ਸੈਂਸਰ ਦਿੱਤਾ ਜਾ ਸਕਦਾ ਹੈ। ਉੱਥੇ ਹੀ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ।
ਦਮਦਾਰ ਹੋਵੇਗੀ ਬੈਟਰੀ
ਪਾਵਰ ਲਈ OnePlus 9RT ਸਮਾਰਟਫੋਨ 'ਚ 4500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਜੋ ਕਿ 65W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਕਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਪੋਰਟ ਜਿਹੇ ਫੀਚਰਸ ਦਿੱਤੇ ਜਾ ਸਕਦੇ ਹਨ।