ਨਵੀਂ ਦਿੱਲੀ: ਵਨ ਪਲੱਸ ਕੰਪਨੀ ਨੇ ਭਾਰਤ ‘ਚ ਸਮਾਰਟਫ਼ੋਨ ਬਾਜ਼ਾਰ ‘ਚ ਕਬਜ਼ਾ ਕਰਨ ਤੋਂ ਬਾਅਦ ਹੁਣ ਟੀਵੀ ‘ਤੇ ਟਾਰਗੇਟ ਕਰਨਾ ਸ਼ੁਰੂ ਕਰਨ ਦੀ ਪਲਾਨਿੰਗ ਕੀਤੀ ਹੈ। ਵਨ ਪਲੱਸ ਦੇ ਸੀਈਓ ਪੀਟ ਲਾਉ ਨੇ ਇਸ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਭਾਰਤ ‘ਚ ਵਨ ਪਲੱਸ ਟੀਵੀ ਨੂੰ ਜਲਦੀ ਹੀ ਭਾਰਤ ‘ਚ ਲੌਂਚ ਕੀਤਾ ਜਾਵੇਗਾ।
ਲਾਉ ਨੇ ਕਿਹਾ ਕਿ ਟੀਵੀ ਦੇ ਲਈ ਭਾਰਤੀ ਯੂਜ਼ਰਸ ਨੂੰ 2020 ਦਾ ਇੰਤਜ਼ਾਰ ਕਰਨਾ ਪਵੇਗਾ। ਰਿਪੋਰਟ ‘ਚ ਕਿਹਾ ਗਿਆ ਕਿ ਟੀਵੀ ਨੂੰ ਫਲੈਗਸ਼ਿਪ ਕੈਟੇਗੀਰੀ ‘ਤੇ ਰੱਖੀਆ ਜਾਵੇਗਾ। ਉਧਰ ਕੰਪਨੀ ਵੀ ਆਪਣੇ ਪ੍ਰੋਡਕਟ ਨੂੰ ਬੇਸਟ ਬਣਾਉਣਾ ਚਾਹੁੰਦੀ ਹੈ। ਲਾਉ ਨੇ ਕਿਹਾ ਭਾਰਤ ਪਹਿਲਾ ਅਜਿਹਾ ਦੇਸ਼ ਹੋਵੇਗਾ ਜਿੱਥੇ ਵਨਪਲਸ ਟੀਵੀ ਲੌਂਚ ਕੀਤਾ ਜਾਵੇਗਾ, ਜੋ ਐਮਜ਼ੋਨ ਐਕਸਕਲੂਜ਼ਿਵ ਹੋਵੇਗਾ।
ਐਮਜ਼ੋਨ ਦੇ ਸੀਨੀਅਰ ਵਾਈਸ ਪ੍ਰੇਸੀਡੇਂਟ ਅਤੇ ਕੰਟਰੀ ਮੈਨੇਜਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹੋ ਲੋਕ ਸਾਡੇ ਟੀਵੀ ਖਰੀਦਣ ਉਹ ਬੇਸਟ ਅਨੁਭਵ ਨੂੰ ਮਹਿਸੂਸ ਕਰਨ। ਇਸੇ ਲਈ ਅਸੀਂ ਟੀਵੀ ਦੀ ਇੰਸਟਾਲ ਆਨ ਡਿਲੀਵਰੀ ਦੀ ਸ਼ੁਰੂਆਤ ਕਰ ਰਹੇ ਹਾਂ।