ਨਵੀਂ ਦਿੱਲੀ: ਵ੍ਹੱਟਸਐਪ ਨੇ ਆਪਣੇ ਯੂਜ਼ਰਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਲੇਟਫਾਰਮ ‘ਤੇ ਚਾਈਲਡ ਪੋਨੋਗ੍ਰਾਫੀ ਲਈ ਕੋਈ ਥਾਂ ਨਹੀਂ ਹੈ। ਇਸ ਤਰ੍ਹਾਂ ਦੀ ਸਮੱਗਰੀ ਸਬੰਧੀ ਕੋਈ ਵੀ ਸ਼ਿਕਾਇਤ ਮਿਲਣ ‘ਤੇ ਸਬੰਧਿਤ ਯੂਜ਼ਰ ਦਾ ਅਕਾਊਂਟ ਬੈਨ ਕਰ ਦਿੱਤਾ ਜਾਵੇਗਾ। ਵ੍ਹੱਟਸਐਪ ਨੇ ਚਾਈਲਡ ਪੋਨੋਗ੍ਰਾਫੀ ਦਾ ਸਖ਼ਤ ਵਿਰੋਧ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਏਜੰਸੀਆਂ ਦੀ ਅਪੀਲ ਤੋਂ ਬਾਅਦ ਅਜਿਹੇ ਅਪਰਾਧਾਂ ਦੀ ਜਾਂਚ ਕਰੇਗਾ।

ਕੰਪਨੀ ਨੇ ਕਿਹਾ ਕਿ ਉਹ ਕਿਸੇ ਦੇ ਮੈਸੇਜ ਨਹੀਂ ਦੇਖ ਸਕਦੇ ਪਰ ਜੇਕਰ ਕੋਈ ਯੂਜ਼ਰ ਇਸ ਤਰ੍ਹਾਂ ਦੀ ਸ਼ਿਕਾਇਤ ਕਰਦਾ ਹੈ ਤਾਂ ਉਹ ਅਕਾਊਂਟ ਨੂੰ ਬੈਨ ਕਰਨ ਦੀ ਕਾਰਵਾਈ ਕਰ ਸਕਦੇ ਹਨ। ਵ੍ਹੱਟਸਐਪ ਦੀ ਇਹ ਟਿੱਪਣੀ ਸੁਪਰੀਮ ਕੋਰਟ ਦੇ ਕੁਮੈਂਟ ਤੋਂ ਬਾਅਦ ਆਈ ਹੈ। ਹਾਲ ਹੀ ‘ਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰ ਅਤੇ ਇੰਟਰਨੈਟ ਦਿੱਗਜ ਜਿਵੇਂ ਗੂਗਲ, ਮਾਈਕਰੋਸਾਫਟ, ਫੇਸਬੁਕ, ਚਾਈਲਡ ਪੋਨੋਗ੍ਰਾਫੀ ਅਤੇ ਸੰਵੇਦਨਸ਼ੀਲ ਚੀਜ਼ਾਂ ਨੂੰ ਖ਼ਤਮ ਕਰਨ ‘ਤੇ ਸਹਿਮਤ ਹਨ।

ਸੰਕੇਤਕ ਤਸਵੀਰ

ਹੁਣ ਜਾਣ ਲਓ ਕਿ ਅਜਿਹੀਆਂ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਨੂੰ ਵ੍ਹੱਟਸਐਪ ‘ਤੇ ਸ਼ੇਅਰ ਕਰਨ ‘ਤੇ ਜੇਲ੍ਹ ਹੋ ਸਕਦੀ ਹੈ।

  • ਜੇਕਰ ਤੁਸੀਂ ਗਰੁੱਪ ਐਡਮੀਨ ਹੋ ਤਾਂ ਤੁਹਾਡੇ ਗਰੁਪ ਤੋਂ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲ ਵੀਡੀਓ, ਫੋਟੋ ਅਤੇ ਮੈਸੇਜ ਸ਼ੇਅਰ ਨਹੀਂ ਹੋਣਾ ਚਹੀਦਾ।


 

  • ਕਿਸੇ ਵੀ ਤਰ੍ਹਾਂ ਦੇ ਧਾਰਮਿਕ ਵੀਡੀਓ, ਫੋਟੋ, ਟੈਕਸਟ ਅਤੇ ਇਤਿਹਾਸਕ ਅੰਕੜੇ ਸ਼ੇਅਰ ਨਹੀਂ ਹੋਣੇ ਚਾਹੀਦੇ।


 

  • ਇਸ ਤੋਂ ਇਲਾਵਾ ਜਾਤ ਅਤੇ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲਾ ਕੰਟੇਂਟ ਵੀ ਸ਼ੇਅਰ ਨਹੀਂ ਕੀਤਾ ਜਾ ਸਕਦਾ।