ਚੰਡੀਗੜ੍ਹ: ਬੀਐਸਐਨਐਲ ਆਪਣੇ ਬੰਪਰ ਆਫਰ ਦੀ ਮਿਆਦ ਨੂੰ 31 ਜਨਵਰੀ ਤਕ ਵਧਾ ਰਿਹਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬੰਪਰ ਆਫਰ ਨੂੰ ਦੋ ਨਵੇਂ ਪਲਾਨਜ਼ ਵਿੱਚ ਵੰਡਿਆ ਗਿਆ ਹੈ। ਪਹਿਲਾਂ 11 ਰੁਪਏ ਦਾ ਪ੍ਰੀਪੇਡ ਪਲਾਨ ਬੰਪਰ ਆਫਰ ਲਈ ਯੋਗ ਸੀ ਪਰ ਹੁਣ ਕੰਪਨੀ ਨੇ 1699 ਤੇ 2099 ਰੁਪਏ ਦੇ ਸਾਲਾਨਾ ਪ੍ਰੀਪੇਡ ਪਲਾਨਜ਼ ਨੂੰ ਵੀ ਇਸ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ।
ਦੋਵੇਂ ਪਲਾਨ 365 ਦਿਨਾਂ ਲਈ ਹਨ ਜਿਨ੍ਹਾਂ ਵਿੱਚ ਗਾਹਕਾਂ ਨੂੰ ਰੋਜ਼ਾਨਾ 2 ਤੇ 4 GB ਡੇਟਾ ਮਿਲੇਗਾ। ਪਰ ਹੁਣ ਕੰਪਨੀ ਇਸ ਪਲਾਨ ਵਿੱਚ ਹੋਰ ਫਾਇਦਾ ਲੈ ਕੇ ਆਈ ਹੈ ਜਿਸ ਵਿੱਚ ਹੁਣ ਰੋਜ਼ਾਨਾ 4.1 ਤੇ 6.1 GB ਦਿੱਤਾ ਜਾ ਰਿਹਾ ਹੈ। ਬੀਐਸਐਨਐਲ ਦੇ ਬੰਪਰ ਆਫਰ ਨੂੰ ਸਭ ਤੋਂ ਪਹਿਲਾਂ ਇਸੇ ਸਾਲ ਸਤੰਬਰ ਮਹੀਨੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਪਲਾਨ ਦਾ ਮਕਸਦ ਜ਼ਿਆਦਾ ਡੇਟਾ ਦੇਣਾ ਸੀ।
ਯਾਨੀ ਜੇ ਗਾਹਕ 1 GB ਪ੍ਰਤੀ ਦਿਨ ਵਾਲਾ ਪਲਾਨ ਲੈਂਦਾ ਹੈ ਤਾਂ ਉਸ ਨੂੰ 3.1 GB ਡੇਟਾ ਦਿੱਤਾ ਜਾਏਗਾ। ਪਰ ਅਜਿਹਾ ਆਫਰ ਦੀ ਮਦਦ ਨਾਲ ਹੋਏਗਾ। ਇਸ ਲਿਸਟ ਵਿੱਚ Rs 186, Rs 429, Rs 485, Rs 666, Rs 999, ਤੇ STV ਵਰਗੇ Rs 187, Rs 333, Rs 349, Rs 444 ਤੇ Rs 448 ਦੇ ਪ੍ਰੀਪੇਡ ਪਲਾਨ ਯੋਗ ਹਨ।