ਚੰਡੀਗੜ੍ਹ: ਟੈਲੀਕਾਮ ਕੰਪਨੀ ਏਅਰਟੈਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 289 ਰੁਪਏ ਦੀ ਕੀਮਤ ਦਾ ਖ਼ਾਸ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਵਿੱਚ ਅਨਲਿਮਟਿਡ ਕਾਲਾਂ ਦੇ ਨਾਲ-ਨਾਲ ਰੋਜ਼ਾਨਾ 100 SMS ਤੇ 4 GB ਡੇਟਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਫਿਲਹਾਲ ਕੰਪਨੀ ਨੇ ਇਹ ਪਲਾਨ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਤੇ ਕੇਰਲ ਵਿੱਚ ਹੀ ਲਾਂਚ ਕੀਤਾ ਹੈ। ਹੁਣ ਇਹ ਪਲਾਨ ਕੋਲਕਾਤਾ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦੀ ਮਿਆਦ 84 ਦਿਨ ਰੱਖੀ ਗਈ ਹੈ।

ਏਅਰਟੈਲ ਨੇ ਆਪਣੇ ਕੋਲਕਾਤਾ ਦੇ ਗਾਹਕਾਂ ਨੂੰ ਪਲਾਨ ਜ਼ਰੀਏ ਅਸੀਮਤ ਲੋਕਲ ਤੇ STD ਕਾਲਾਂ ਦੇ ਨਾਲ ਰੋਮਿੰਗ ਕਾਲਾਂ ਦੀ ਵੀ ਸੁਵਿਧਾ ਦਿੱਤੀ ਹੈ। 289 ਰੁਪਏ ਵਿੱਚ ਇਹ ਪਲਾਨ 84 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ ਜਿਸ ਵਿੱਚ ਗਾਹਕ ਨੂੰ ਰੋਜ਼ਾਨਾ 4 GB ਡੇਟਾ ਤੇ 100 ਐਸਐਮਐਸ ਦੀ ਸਹੂਲਤ ਦਿੱਤੀ ਜਾਏਗਾ।

ਕੁਝ ਦਿਨ ਪਹਿਲਾ ਵੋਡਾਫੋਨ ਤੇ ਆਈਡੀਆ ਨੇ ਵੀ ਇਸੀ ਤਰ੍ਹਾਂ ਦਾ ਪਲਾਨ ਜਾਰੀ ਕੀਤਾ ਸੀ। ਵੋਡਾਫੋਨ ਨੇ 279 ਰੁਪਏ ਵਿੱਚ ਅਸੀਮਤ ਕਾਲਾਂ ਤੇ ਰੋਜ਼ਾਨਾ 100 SMS ਨਾਲ 4 GB ਡੇਟਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਪਲਾਨ ਦੀ ਮਿਆਦ ਵੀ 84 ਦਿਨ ਰੱਖੀ ਗਈ ਹੈ।