ਨਵੀਂ ਦਿੱਲੀ: OPPO F19 Pro+ 5G ਅਤੇ OPPO F19 Pro ਜਲਦੀ ਹੀ ਭਾਰਤੀ ਬਾਜ਼ਾਰ ਵਿਚ ਦਾਖਲ ਹੋ ਵਾਲੇ ਹਨ। ਇਨ੍ਹਾਂ ਸਮਾਰਟਫੋਨਾਂ ਦੀ ਡੇਡੀਕੇਟਿਡ ਮਾਈਕ੍ਰੋ ਸਾਈਟ ਨੂੰ ਐਮਜ਼ੋਨ 'ਤੇ ਲਾਈਵ ਕਰ ਦਿੱਤੀ ਗਈ ਹੈ। ਇਹ ਨਾਲ ਇਹ ਸਾਫ ਹੈ ਕਿ ਇਹ ਫੋਨ ਜਲਦੀ ਹੀ ਲਾਂਚ ਕੀਤੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਦੇ ਡਿਜ਼ਾਈਨ ਦੇ ਨਾਲ ਕੁਝ ਹੋਰ ਜਾਣਕਾਰੀ ਵੀ ਸਾਹਮਣੇ ਆਈ ਹੈ। OPPO ਇਨ੍ਹਾਂ ਸਮਾਰਟਫੋਨਾਂ ਨੂੰ 'Flaunt the nights' ਟੈਗਲਾਈਨ ਨਾਲ ਪ੍ਰਮੋਟ ਕਰ ਰਹੀ ਹੈ।


ਓਪੋ ਐਫ19 ਪ੍ਰੋ ਸੀਰੀਜ਼ ਦੇ ਸਮਾਰਟਫੋਨ ਪਤਲੇ ਬੇਜਲ ਅਤੇ ਪੰਚ-ਹੋਲ ਕੱਟਆਉਟ ਦੇ ਨਾਲ ਆਉਣਗੇ। ਫੋਨ ਦੇ ਪਿੱਛੇ ਰੇਕਟੇਂਗਲ ਕੈਮਰਾ ਮਾਡਿਊਲ ਦਿੱਤਾ ਗਿਆ ਹੈ। ਨਾਲ ਹੀ ਆਫੀਸ਼ੀਅਲ ਲਾਂਚ ਤੋਂ ਪਹਿਲਾਂ ਟਿਪਸਟਰ ਸੁਧਾਂਸ਼ੂ ਨੇ ਓਪੋ ਐਫ19 ਪ੍ਰੋ ਅਤੇ ਓਪੋ ਐਫ19 ਪ੍ਰੋ + ਦੇ ਸਪੇਸੀਫਿਕੇਸ਼ਨ ਸ਼ੇਅਰ ਕੀਤੇ ਹਨ।


OPPO F19 Pro + 5G specifications


ਰਿਪੋਰਟਾਂ ਮੁਤਾਬਕ, ਓਪੋ ਐਫ 19 ਪ੍ਰੋ+ 5 ਜੀ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਵੇਗਾ। ਇਸ 'ਚ ਮੈਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਨਾਲ ਹੀ ਦੋ ਹੋਰ ਸੈਂਸਰ 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰਾ ਸੈੱਟਅਪ ਵਿੱਚ ਸ਼ਾਮਲ ਕੀਤਾ ਜਾਏਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇੱਕ 32 ਮੈਗਾਪਿਕਸਲ ਦਾ ਕੈਮਰਾ ਫੋਨ ਦੇ ਅਗਲੇ ਪਾਸੇ ਮਿਲਣ ਦੀ ਉਮੀਦ ਹੈ।




ਓਪੋ ਦੇ ਇਸ 5ਜੀ ਸਮਾਰਟਫੋਨ 'MediaTek Dimensity 800U SoC, 8GB RAM ਅਤੇ 128GB ਸਟੋਰੇਜ ਮਿਲਣ ਦੀ ਉਮੀਦ ਹੈ। ਫੋਨ '6.4-ਇੰਚ ਦੀ AMOLED ਪੰਚ-ਹੋਲ ਡਿਸਪਲੇਅ ਮਿਲ ਸਕਦੀ ਹੈ। ਇਹ ਸਮਾਰਟਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਵੇਗਾ। ਓਪੋ ਐਫ 19 ਪ੍ਰੋ + 5 ਜੀ ਤੋਂ 4500mAh ਦੀ ਬੈਟਰੀ ਮਿਲਣ ਦੀ ਉਮੀਦ ਹੈ, ਜੋ 30W ਫਾਸਟ ਚਾਰਜਿੰਗ ਸਪੋਰਟ ਕਰੇਗੀ।


ਕੀਮਤ ਕਿੰਨੀ ਹੋ ਸਕਦੀ ਹੈ?


ਓਪੋ ਨੇ ਇਨ੍ਹਾਂ ਸਮਾਰਟਫੋਨਸ ਦੀ ਕੀਮਤ ਬਾਰੇ ਕੁਝ ਨਹੀਂ ਕਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਓਪੋ ਐਫ 19ਪ੍ਰੋ+ 5 ਜੀ ਦੀ ਕੀਮਤ ਲਗਪਗ 25 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ ਅਤੇ OPPO F19 Pro ਦੀ ਕੀਮਤ ਲਗਪਗ 20 ਹਜ਼ਾਰ ਰੁਪਏ ਹੋਵੇਗੀ।


ਇਹ ਵੀ ਪੜ੍ਹੋ: ਕੈਪਟਨ ਦੇ ਰਾਜ 'ਚ 14 ਵਾਰ ਵਧੀਆਂ ਬਿਜਲੀ ਦਰਾਂ, 'ਆਪ' ਵਿਧਾਇਕਾਂ ਵੱਲੋਂ ਵਿਧਾਨ ਸਭਾ ਵੱਲ ਪੈਦਲ ਮਾਰਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904