ਨਵੀਂ ਦਿੱਲੀ: ਪੈਨਾਸੋਨਿਕ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਇਲੂਗਾ ਏ-4 ਲਾਂਚ ਕੀਤਾ ਹੈ। ਇਸ ਦੀ ਕੀਮਤ 12,490 ਰੁਪਏ ਰੱਖੀ ਗਈ ਹੈ। ਇਸ ਨਵੇਂ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ ਬੈਟਰੀ ਹੈ। ਇਸ 'ਚ 5000 ਐਮਏਐਚ ਦੀ ਬੈਟਰੀ ਲਾਈ ਗਈ ਹੈ। ਇਹ ਹੀ ਫੋਨ ਦੀ ਖਾਸੀਅਤ ਹੈ। ਇਹ ਬੈਟਰੀ ਲੰਮਾ ਸਮਾਂ ਚੱਲ ਸਕਦੀ ਹੈ। ਪੈਨਾਸੋਨਿਕ ਦੇ ਰਿਟੇਲ ਸਟੋਰ 'ਚੋਂ ਖਰੀਦਿਆ ਜਾ ਸਕਦਾ ਹੈ। ਬੈਟਰੀ ਤੋਂ ਇਲਾਵਾ ਇਸ 'ਚ 5.2 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਦੀ ਰਿਜ਼ੋਲਿਊਸ਼ਨ 720x1280 ਪਿਕਸਲ ਰੱਖੀ ਗਈ ਹੈ। ਇਸ 'ਚ 1.25GHz ਮੀਡੀਆਟੇਕ ਕਵਾਰਡਕੋਰ ਪ੍ਰੋਸੈਸਰ ਤੇ 3 ਜੀਬੀ ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ ਲਈ 32 ਜੀਬੀ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਵਧਾ ਕੇ 128 ਜੀਬੀ ਤੱਕ ਕੀਤਾ ਜਾ ਸਕਦਾ ਹੈ। ਇਲੂਗਾ 'ਚ ਐਲਈਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਵਾਈ-ਫਾਈ ਬਲੂਟੁਥ, ਜੀਪੀਐਸ ਵਰਗੀਆਂ ਆਪਸ਼ਨ ਵੀ ਹਨ। ਇਸ ਤੋਂ ਇਲਾਵਾ ਇਸ ਫੋਨ 'ਚ ਇੰਡ੍ਰਾਇਡ 7.0 ਤੇ ਕੰਪਨੀ ਦਾ ਆਰਬਾ ਵਰਚੁਅਲ ਅਸਿਸਟੈਂਟ ਵੀ ਦਿੱਤਾ ਗਿਆ ਹੈ।