ਇਸ ਹਿਸਾਬ ਨਾਲ ਧਰਤੀ ’ਤੇ ਮੌਜੂਦ ਹਰ ਵਿਅਕਤੀ ਤਿੰਨ ਮਹੀਨਿਆਂ ਵਿੱਚ 11.425 ਘੰਟੇ ਵ੍ਹਟਸਐਪ ਇਸਤੇਮਾਲ ਕਰ ਚੁੱਕਿਆ ਹੈ। ਇਹ ਐਪ ਦੁਨੀਆ ਵਿੱਚ ਇਸ ਵੇਲੇ 1.5 ਅਰਬ ਲੋਕ ਇਸਤੇਮਾਲ ਕਰ ਰਹੇ ਹਨ। ਉੱਧਰ ਇੰਨੇ ਹੀ ਸਮੇਂ ਵਿੱਚ 3000 ਕਰੋੜ ਘੰਟੇ ਲੋਕਾਂ ਨੇ ਫੇਸਬੁੱਕ ’ਤੇ ਬਿਤਾਏ ਹਨ।
ਫੋਰਬਸ ਲਈ ਇਹ ਡੇਟਾ ਇਕੱਠਾ ਕਰਨ ਵਾਲੀ ਕੰਪਨੀ ਐਪਟੋਪੀਆ ਦੇ ਬੁਲਾਰੇ ਐਡਮ ਬਲੈਕਰ ਮੁਤਾਬਕ ਇਸ ਵੇਲੇ ਟੌਪ 10 ਸੋਸ਼ਲ ਮੀਡੀਆ ਐਪਸ ਵਿੱਚ ਵ੍ਹਟਸਐਪ, ਵੀਚੈਟ, ਮੈਸੇਂਜਰ, ਪੰਡੋਰਾ, ਯੂਟਿਊਬ, ਇੰਸਟਾਗਰਾਮ, ਟਵਿੱਟਰ, ਗੂਗਲ ਮੈਪਸ ਚੇ ਸਪਾਟਿਫੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਵਿੱਚ ਚੀਨ ਦੀ ਤੀਜੀ ਧਿਰ ਐਂਡਰੌਇਡ ਐਪ ਸਟੋਰਸ, ਵੀਚੈਟ ਤੇ ਹੋਰ ਚੀਨੀ ਐਪਸ ਸ਼ਾਮਲ ਨਹੀਂ ਹਨ, ਜਦਕਿ ਵੀਚੈਟ ਦੁਨੀਆ ਵਿੱਚ ਦੂਜੀ ਸਭਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਐਪ ਹੈ।
ਮੋਬਾਈਲ ਗੇਮਜ਼ ਦੀ ਗੱਲ ਕੀਤੀ ਜਾਏ ਤਾਂ ਕਲੈਸ਼ ਆਫ ਕਲੈਂਸ ਇਸ ਲਿਸਟ ਵਿੱਚ ਸਭ ਤੋਂ ਮੋਹਰੀ ਹੈ। ਤਿੰਨ ਮਹੀਨਿਆਂ ਦੌਰਾਨ ਯੂਜ਼ਰਜ਼ ਇਹ ਗੇਮ 383 ਕਰੋੜ ਘੰਟੇ ਖੇਡ ਚੁੱਕੇ ਹਨ। ਇਸ ਦੇ ਬਾਅਦ ਟਾਕਿੰਗ ਟਾਮ, ਕੈਂਡੀ ਕਰੱਸ਼ ਸਾਗਾ, ਫੋਰਟਨਾਈਟ, ਲਾਰਡਸ ਮੋਬਾਈਲ, ਸਬਵੇ ਸਰਫੋਰਸ, ਹੇਲਿਕਸ ਜੰਪ, ਸਿਲਥਰ ਡਾਟ ਆਈਓ, ਪਿਯੂਬ ਮੋਬਾਈਲ ਤੇ ਫਿਸ਼ਡਮ ਦਾ ਨੰਬਰ ਆਉਂਦਾ ਹੈ।
ਇਸ ਰਿਪੋਰਟ ਮੁਤਾਬਕ ਸਿਰਫ ਅਮਰੀਕਾ ਦੇ ਲੋਕ ਹਰ ਦਿਨ ਕਰੀਬ ਸਾਢੇ ਤਿੰਨ ਘੰਟੇ ਮੋਬਾਈਲ ’ਤੇ ਬਿਤਾਉਂਦੇ ਹਨ।