ਨਵੀਂ ਦਿੱਲੀ: ਆਈਫੋਨ ਪ੍ਰੇਮੀ ਕਾਫੀ ਸਮੇਂ ਤੋਂ Apple ਦੀ iPhone 12 ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਐਪਲ ਨੇ ਫੈਨਸ ਵਲੋਂ ਉੜੀਕੀ ਜਾ ਰਹੀ ਸੀਰੀਜ਼ ਆਈਫੋਨ 12 ਲਈ ਲਾਂਚ ਦੀ ਤਰੀਕ ਦਾ ਐਲਾਨ ਕੀਤਾ ਹੈ। ਕੰਪਨੀ 13 ਅਕਤੂਬਰ ਨੂੰ ਇੱਕ ਸਪੈਸ਼ਲ ਪ੍ਰੋਗਰਾਮ ਵਿੱਚ ਲਾਂਚ ਕਰੇਗੀ। ਇਸ ਦੇ ਨਾਲ ਹੀ ਇਸ ਸੀਰੀਜ਼ ਦੀ ਕੀਮਤ ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆ ਗਈ ਹੈ।
4 ਮਾਡਲ ਲਾਂਚ ਕੀਤੇ ਜਾਣਗੇ:
ਐਪਲ ਆਪਣੇ ਈਵੈਂਟ 'ਤੇ ਆਈਫੋਨ 12 ਸੀਰੀਜ਼ ਦੇ ਚਾਰ ਸਮਾਰਟਫੋਨ ਲਾਂਚ ਕਰੇਗੀ। ਇਸ ਵਿਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਡਿਵਾਇਸ ਐਪਲ 5 ਜੀ ਕੁਨੈਕਟੀਵਿਟੀ ਦੇ ਨਾਲ ਲਾਂਚ ਕੀਤੇ ਜਾਣਗੇ।
ਇਹ ਕੀਮਤ ਹੋ ਸਕਦੀ ਹੈ:
ਲੀਕ ਦੀ ਰਿਪੋਰਟ ਮੁਤਾਬਕ iPhone 12 mini ਦਾ ਸਕ੍ਰੀਨ ਸਾਈਜ਼ 5.1 ਇੰਚ ਹੋਵੇਗਾ ਅਤੇ ਇਸਦੀ ਕੀਮਤ ਲਗਪਗ 699 ਯਾਨੀ ਕਿ 51,000 ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ 6.1 ਇੰਚ ਦੀ ਡਿਸਪਲੇਅ ਵਾਲਾ ਆਈਫੋਨ 12 ਅਮਰੀਕਾ ਵਿਚ 799 ਡਾਲਰ ਯਾਨੀ ਤਕਰੀਬਨ 58,300 ਰੁਪਏ ਤੈਅ ਕੀਤੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਜੇ ਸਟੋਰੇਜ ਦੀ ਗੱਲ ਕਰਦੇ ਹੋ, ਤਾਂ ਇਸ 'ਚ 64GB ਤੋਂ 256GB ਸਟੋਰੇਜ ਮਿਲ ਸਕਦੀ ਹੋ।
ਦਲਿਤ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ
ਇਨ੍ਹਾਂ ਦੀ ਇਹ ਕੀਮਤ ਹੋ ਸਕਦੀ ਹੈ:
ਇਸ ਦੇ ਨਾਲ ਹੀ ਆਈਫੋਨ 12 ਪ੍ਰੋ ਦਾ ਡਿਸਪਲੇਅ 6.1 ਇੰਚ ਦਾ ਹੋਵੇਗਾ ਅਤੇ ਫੋਨ ਦੀ ਸ਼ੁਰੂਆਤੀ ਕੀਮਤ $ 999 ਯਾਨੀ ਲਗਪਗ 73,000 ਰੁਪਏ ਹੋ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਆਈਫੋਨ 12 ਪ੍ਰੋ ਮੈਕਸ ਦੀ ਡਿਸਪਲੇਅ 6.7 ਇੰਚ ਹੋਵੇਗੀ ਅਤੇ ਇਸ ਦੀ ਸ਼ੁਰੂਆਤੀ ਕੀਮਤ 1099 ਡਾਲਰ ਯਾਨੀ ਲਗਪਗ 80,000 ਰੁਪਏ ਰੱਖੀ ਜਾ ਸਕਦੀ ਹੈ। ਇਸ ਈਵੈਂਟ ਵਿੱਚ ਕੰਪਨੀ MagSafe ਵਾਇਰਲੈੱਸ ਚਾਰਜਰ ਨੂੰ ਵੀ ਮਾਰਕੀਟ ਵਿੱਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਇਨ੍ਹਾਂ ਸਮਾਰਟਫੋਨਸ ਦੀ ਕੀਮਤ ਦਾ ਅਧਿਕਾਰਕ ਤੌਰ 'ਤੇ ਕੰਪਨੀ ਵਲੋਂ ਖੁਲਾਸਾ ਨਹੀਂ ਕੀਤਾ ਗਿਆ।
Punjab Bandh: ਪੰਜਾਬ ਦੇ ਚੱਕਾ ਜਾਮ ਨੂੰ ਮਿਲ ਰਿਹਾ ਹੁੰਗਾਰਾ, ਵੇਖੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਕੁਝ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
iPhone 12 Price: ਲਾਂਚ ਤੋਂ ਪਹਿਲਾਂ iPhone 12 ਦੀ ਕੀਮਤ ਲੀਕ, 13 ਅਕਤੂਬਰ ਨੂੰ ਸਪੈਸ਼ਲ ਈਵੈਂਟ ਰਿਲੀਜ਼ ਦੀ ਉਮੀਦ
ਏਬੀਪੀ ਸਾਂਝਾ
Updated at:
10 Oct 2020 11:39 AM (IST)
Apple ਕੰਪਨੀ ਆਈਫੋਨ 12 ਦੀ ਨਵੀਂ ਸੀਰੀਜ਼ ਪੇਸ਼ ਕਰਨ ਜਾ ਰਹੀ ਹੈ। ਇਸ ਸੀਰੀਜ਼ ਨੂੰ Hi,Speed ਟੈਗ ਲਾਈਨ ਨਾਲ ਰਿਲੀਜ਼ ਕੀਤਾ ਗਿਆ ਹੈ। 13 ਅਕਤੂਬਰ ਨੂੰ ਐਪਲ ਸਪੈਸ਼ਲ ਪ੍ਰੋਗਰਾਮ ਕਰ ਰਿਹਾ ਹੈ, ਜਿਸ ਵਿੱਚ ਕੰਪਨੀ ਆਪਣੇ ਸਮਾਰਟਫੋਨ ਲਾਂਚ ਕਰੇਗੀ।
- - - - - - - - - Advertisement - - - - - - - - -