ਨਵੀਂ ਦਿੱਲੀ: ਮੋਬਾਈਲ ਫ਼ੋਨ ਯੂਜ਼ਰਜ਼ ਲਈ ਇੱਕ ਚੰਗੀ ਖ਼ਬਰ ਹੈ। ਟੈਲੀਕਾਮ ਕੰਪਨੀਆਂ ਨੇ ਪਬਲਿਕ ਵਾਈ-ਫਾਈ ਨੈੱਟਵਰਕ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਇਹ ਖ਼ਬਰ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਆਪਣੇ ਨੈੱਟਵਰਕ ਤੋਂ ਪ੍ਰੇਸ਼ਾਨੀ ਹੁੰਦੀ ਹੈ ਜਾਂ ਫਿਰ ਕਾਲ ਡ੍ਰਾਪ ਦੀ ਸਮੱਸਿਆ ਹੁੰਦੀ ਹੈ।

 

ਭਾਰਤ ਦੀ ਨੰਬਰ ਦੋ ਦੀ ਟੈਲੀਕਾਮ ਕੰਪਨੀ ਵੋਡਾਫ਼ੋਨ ਤੀਜੇ ਨੰਬਰ ਦੀ ਕੰਪਨੀ ਆਈਡੀਆ ਨਾਲ ਗਠਜੋੜ ਕਰਕੇ ਲੋਕਾਂ ਨੂੰ ਸੰਯੁਕਤ ਰੂਪ ਵਿੱਚ ਸੇਵਾਵਾਂ ਦੇਣਗੇ। ਕੰਪਨੀ ਇੰਟਰਨੈੱਟ ਕਾਲਿੰਗ ਦੀ ਸੁਵਿਧਾ ਪਹਿਲਾਂ ਹੀ ਯੂਕੇ ਤੇ ਆਸਟ੍ਰੇਲੀਆ ਵਿੱਚ ਚਲਾ ਰਹੀ ਹੈ, ਪਰ ਹੁਣ ਇਸ ਦੀ ਵਰਤੋਂ ਭਾਰਤ ਵਿੱਚ ਵੀ ਕੀਤੀ ਜਾਵੇਗੀ। ਇਸ ਦੀ ਮਦਦ ਨਾਲ ਲੋਕ ਪਬਲਿਕ ਵਾਈ-ਫਾਈ ਨੈੱਟਵਰਕ ਦੀ ਵਰਤੋਂ ਕਰਕੇ ਕਾਲ ਕਰ ਸਕਣਗੇ। ਇਹ ਉਸ ਸਮੇਂ ਵੀ ਕੰਮ ਕਰੇਗਾ ਜਦ ਤੁਹਾਡੇ ਫ਼ੋਨ ਦਾ ਨੈੱਟਵਰਕ ਜਾਂ ਫਿਰ ਤੁਹਾਡਾ ਲੈਂਡਲਾਈਨ ਕੰਮ ਨਹੀਂ ਕਰ ਰਿਹਾ ਹੋਵੇਗਾ।

ਇਸ ਸੁਵਿਧਾ ਨੂੰ ਰਿਲਾਇੰਸ ਜੀਓ ਨੇ ਪਹਿਲਾਂ ਹੀ ਪਰਖ ਲਿਆ ਹੈ ਤਾਂ ਉੱਥੇ ਹੀ ਭਾਰਤੀ ਏਅਰਟੈੱਲ ਛੇਤੀ ਹੀ ਤਕਨੀਕੀ ਪਰਖ ਛੇਤੀ ਹੀ ਸ਼ੁਰੂ ਕਰਨ ਵਾਲੀ ਹੈ। ਹਾਲਾਂਕਿ, ਯੋਜਨਾ ਲਾਂਚ ਹੋਣ ਦੀ ਤਾਰੀਖ ਬਾਰੇ ਹਾਲੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਟੈਲੀਕਮਿਊਨੀਕੇਸ਼ਨ ਵਿਭਾਗ ਨੇ ਇਸ ਸਾਲ ਟੈਲੀਕੋ ਲਾਈਸੈਂਸ ਨਿਯਮ ਮੁਤਾਬਕ ਮੁਤਾਬਕ ਇਹ ਕਿਹਾ ਸੀ ਕਿ ਮੋਬਾਈਲ ਕੰਪਨੀਆਂ ਨੂੰ ਇੱਕ ਹੀ ਨੰਬਰ ਦੀ ਵਰਤੋਂ ਇੰਟਰਨੈੱਟ ਤੇ ਸੈਲੂਲਰ ਸੇਵਾਵਾਂ ਲਈ ਕਰਨੀ ਚਾਹੀਦੀ ਹੈ।

ਕਾਰੋਬਾਰ ਮਾਹਰਾਂ ਦਾ ਕਹਿਣਾ ਹੈ ਕਿ ਵਾਈ-ਫਾਈ ਕਾਲਿੰਗ ਦਾ ਵਿਕਲਪ ਜ਼ਿਆਦਾਤਰ ਪਿੰਡਾਂ ਵਾਲੇ ਇਲਾਕਿਆਂ, ਪੁਰਾਣੀਆਂ ਇਮਾਰਤਾਂ, ਮੋਟੀਆਂ ਕੰਧਾਂ, ਜ਼ਮੀਨਦੋਜ ਦਫ਼ਤਰਾਂ ਤੇ ਮੈਟਰੋ ਸਟੇਸ਼ਨਾਂ ਵਰਗੀਆਂ ਥਾਵਾਂ 'ਤੇ ਮੋਬਾਈਲ ਨੈੱਟਵਰਕ ਸਭ ਤੋਂ ਘੱਟ ਹੁੰਦਾ ਹੈ। ਇਸ ਵਾਈ-ਫਾਈ ਸੇਵਾ ਦੀ ਵਰਤੋਂ ਉਨ੍ਹਾਂ ਛਾਵਾਂ 'ਤੇ ਕੀਤੀ ਜਾ ਸਕਦੀ ਹੈ।