ਨਵੀਂ ਦਿੱਲੀ: ਫਰਿੱਜ਼, ਏਸੀ ਤੇ ਵਾਸ਼ਿੰਗ ਮਸ਼ੀਨ ਜਿਹੇ ਇਲੈਕਟ੍ਰੋਨਿਕਸ ਆਈਟਮਜ਼ ਅਗਲੇ ਮਹੀਨੇ 3 ਤੋਂ 5 ਫੀਸਦੀ ਮਹਿੰਗੇ ਹੋ ਸਕਦੇ ਹਨ। ਵਧੀਆਂ ਕੀਮਤਾਂ ਦਾ ਅਸਰ ਦਸੰਬਰ ਮਹੀਨੇ ਦੇਖਣ ਨੂੰ ਮਿਲ ਸਕਦਾ ਹੈ। ਇਹ ਇਸ ਲਈ ਕਿਉਂਕਿ ਰਿਟੇਲ 'ਚ ਅਜੇ ਦੀਵਾਲੀ 'ਚ ਸਾਮਾਨ ਨਹੀਂ ਵਿਕਿਆ ਤੇ ਉਦੋਂ ਤੱਕ ਕੀਮਤਾਂ ਘੱਟ ਹੀ ਰਹਿਣਗੀਆਂ।

ਦੱਸ ਦਈਏ ਕਿ ਇਸ ਸਾਲ ਜਨਵਰੀ 'ਚ ਬਾਜ਼ਾਰ 'ਚ ਪ੍ਰੋਡਕਟਸ ਦੀਆਂ ਕੀਮਤਾਂ ਦਾ ਉਛਾਲ ਦੇਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਤੱਕ ਵਾਈਟ ਗੁਡਜ਼ ਦੀ ਇਨਪੁਟਸ ਕੌਸਟ 'ਚ 50 ਫੀਸਦੀ ਤੱਕ ਵਾਧਾ ਹੋਇਆ ਹੈ। ਸਟੀਲ ਦੀਆਂ ਕੀਮਤਾਂ 'ਚ ਪਿਛਲੇ ਸਮੇਂ 40 ਫੀਸਦੀ ਵਾਧਾ ਹੋਇਆ ਹੈ। ਕਾਪਰ ਦੀਆਂ ਕੀਮਤਾਂ ਵੀ 50 ਫੀਸਦੀ ਵਧੀਆਂ ਹਨ।

ਗੋਦਰੇਜ਼ ਅਪਲਾਂਈਸੇਜ਼ ਦੇ ਬਿਜ਼ਨੈਸ ਹੈੱਡ ਕਮਲ ਨੰਦੀ ਨੇ ਕਿਹਾ ਕਿ ਹਰ ਚੀਜ਼ ਦੀ ਇਨਪੁਟ ਕੌਸਟ ਵੱਡੇ ਪੱਧਰ 'ਤੇ ਵਧ ਰਹੀ ਹੈ। ਇਸੇ ਲਈ ਹੀ ਚੀਜ਼ਾਂ ਦੇ ਰੇਟ 5-6 ਫੀਸਦੀ ਵਧਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਇਹ ਕੀਮਤਾਂ ਵਧਣੀਆਂ ਸ਼ੁਰੂ ਹੋਣਗੀਆਂ।