ਨਵੀਂ ਦਿੱਲੀ: ਸਮਾਰਟਫੋਨ ਕੰਪਨੀਆਂ ਹੁਣ 5ਜੀ ਟੈਕਨਾਲੋਜੀ ਨਾਲ ਲੈਸ ਫੋਨ ਲੈ ਕੇ ਆ ਰਹੀਆਂ ਹਨ। ਇਸ ਦੌਰਾਨ ਰੀਅਲਮੀ ਵੀ ਆਪਣਾ ਸਸਤਾ 5ਜੀ ਫੋਨ Realme7 5G ਨੂੰ ਲਾਂਚ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 20,000 ਰੁਪਏ ਤੋਂ ਘੱਟ ਹੋ ਸਕਦੀ ਹੈ। ਇਹ ਫੋਨ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ। ਇਸ ਫੋਨ ਨੂੰ Realme V5 ਦੇ ਗਲੋਬਲ ਵੇਰੀਐਂਟ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ।


ਕੀ ਹੋ ਸਕਦੀ ਇਸ ਫੋਨ ਦੀ ਕੀਮਤ: Realme 7 5G ਨਾਲ ਸਬੰਧਤ ਕੋਈ ਅਧਿਕਾਰਤ ਵੇਰਵੇ ਸਾਹਮਣੇ ਨਹੀਂ ਆਏ ਹਨ, ਪਰ ਟਿਪਸਟਰ ਮੁਤਾਬਕ, Realme 7 5G ਨੂੰ RMX2111 ਮਾਡਲ ਨੰਬਰ ਦੇ ਨਾਲ ਦੇਖਿਆ ਗਿਆ ਹੈ। ਲੀਕ ਹੋਈਆਂ ਖ਼ਬਰਾਂ ਮੁਤਾਬਕ ਇਸ ਦੇ 6ਜੀਬੀ ਰੈਮ+128ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 1,499 ਯੂਆਨ ਯਾਨੀ ਲਗਪਗ 17,000 ਰੁਪਏ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ 8 ਜੀਬੀ ਰੈਮ + 128 ਜੀਬੀ ਸਟੋਰੇਜ ਵਾਲਾ ਵੇਰੀਐਂਟ 1,899 ਯੂਆਨ ਯਾਨੀ 21,400 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ।



ਮਿਲ ਸਕਦੇ ਨੇ ਇਹ ਖਾਸ ਸਪੈਸੀਫਿਕੇਸ਼ਨਸ: Realme 7 5G ਦੀਆਂ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6.5 ਇੰਚ ਦਾ ਹੋਲ ਪੰਚ ਡਿਸਪਲੇਅ ਦਿੱਤਾ ਜਾ ਸਕਦਾ ਹੈ, ਜਿਸ ਦਾ ਰਿਫਰੈਸ਼ ਰੇਟ 90 ਹਟਸ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ octa core MediaTek Dimensity 720 SoC ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਪਾਵਰ ਲਈ, ਇਸ ਨੂੰ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ।

ਕੈਮਰਾ: Realme 7 5G ਦੇ ਪਿਛਲੇ ਹਿੱਸੇ ਵਿਚ 4 ਕੈਮਰੇ ਹੋ ਸਕਦੇ ਹਨ, ਜਿਸ ਵਿਚ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ਦੇ ਬਾਅਦ 8 ਮੈਗਾਪਿਕਸਲ ਦੇ ਅਲਟਰਾ ਵਾਈਡ ਲੈਂਸ ਅਤੇ ਫਿਰ 2-2 ਮੈਗਾਪਿਕਸਲ ਦਾ ਡੈਪਥ ਸੈਂਸਰ ਤੇ ਮੈਕਰੋ ਲੈਂਸ ਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਜਾ ਸਕਦਾ ਹੈ।

ਇਨ੍ਹਾਂ ਫੋਨਸ ਨਾਲ ਮੁਕਾਬਲਾ: Vivo V20 SE ਕੁਆਲਕਾਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਨਾਲ ਲੈਸ ਹੈ। ਫੋਨ 'ਚ 33W ਫਲੈਸ਼ਚਾਰਜ ਟੈਕਨੋਲੋਜੀ ਸਪੋਰਟ ਹੈ। ਫੋਨ ਦੇ ਪਿਛਲੇ ਪੈਨਲ 'ਤੇ 64 ਮੈਗਾਪਿਕਸਲ ਦਾ ਮੇਨ ਸੈਂਸਰ ਵਾਲਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ਼ ਫੋਨ ‘ਚ ਮਿਡਨਾਈਟ ਜੈਜ਼ ਤੇ ਸਨਸੈੱਟ ਮੇਲਡੀ ਕਲਰ ਆਪਸ਼ਨ ਵਿੱਚ ਉਪਲਬਧ ਹੈ। ਇਸ ਫੋਨ ਦੀ ਕੀਮਤ ਕਰੀਬ 18,800 ਰੁਪਏ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904