Redmi Pad Features Leaked: Redmi ਅਗਲੇ ਮਹੀਨੇ ਦੀ ਸ਼ੁਰੂਆਤ 'ਚ ਆਪਣੇ ਪੈਡ ਦਾ ਨਵਾਂ ਵਰਜ਼ਨ ਲਾਂਚ ਕਰੇਗੀ। Xiaomi ਇਸ ਪੈਡ ਨੂੰ ਆਪਣੇ ਆਉਣ ਵਾਲੇ ਗਲੋਬਲ ਈਵੈਂਟ ਵਿੱਚ ਪੇਸ਼ ਕਰੇਗੀ। ਹਾਲਾਂਕਿ ਲਾਂਚ ਤੋਂ ਪਹਿਲਾਂ ਹੀ Redmi ਦੇ ਇਸ ਟੈਬਲੇਟ ਦੇ ਫੀਚਰਸ ਅਤੇ ਕੀਮਤ ਦਾ ਖੁਲਾਸਾ ਹੋ ਚੁੱਕਾ ਹੈ। ਡਿਵਾਈਸ ਨੂੰ 10.1 ਇੰਚ ਦੀ ਵੱਡੀ ਸਕਰੀਨ ਨਾਲ ਲੈਸ ਕੀਤਾ ਜਾ ਸਕਦਾ ਹੈ। ਡੈਨਿਸ਼ ਵੈੱਬਸਾਈਟ Winfuture.de ਨੇ Redmi ਦੇ ਪਹਿਲੇ ਟੈਬਲੇਟ ਦੀਆਂ ਤਸਵੀਰਾਂ ਅਤੇ ਫੀਚਰਸ ਜਾਰੀ ਕੀਤੇ ਹਨ।
ਰਿਪੋਰਟਸ ਮੁਤਾਬਕ ਇਸ ਪੈਡ ਨੂੰ Xiaomi 12T ਅਤੇ Xiaomi 12T Pro ਨਾਲ ਲਾਂਚ ਕੀਤਾ ਜਾਵੇਗਾ। ਇਹ ਟੈਬਲੇਟ 8000mAh ਬੈਟਰੀ ਅਤੇ ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦਾ ਹੈ। ਦੱਸ ਦੇਈਏ ਕਿ Xiaomi ਆਪਣਾ ਅਗਲਾ ਲਾਂਚ ਈਵੈਂਟ 4 ਅਕਤੂਬਰ ਨੂੰ ਆਯੋਜਿਤ ਕਰੇਗੀ। ਇਸ ਈਵੈਂਟ 'ਚ ਕੰਪਨੀ Redmi ਦਾ ਪਹਿਲਾ ਟੈਬਲੇਟ ਬਾਜ਼ਾਰ 'ਚ ਲਾਂਚ ਕਰੇਗੀ।
ਰੈੱਡਮੀ ਪੈਡ ਦੀਆਂ ਵਿਸ਼ੇਸ਼ਤਾਵਾਂ- Redmi ਦਾ ਪਹਿਲਾ ਟੈਬਲੇਟ 10.61-ਇੰਚ LCD ਡਿਸਪਲੇ ਪੈਨਲ ਦੇ ਨਾਲ ਆਵੇਗਾ। ਇਸ ਟੈਬਲੇਟ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2000 x 1200 ਪਿਕਸਲ ਹੋਵੇਗਾ ਅਤੇ ਇਸ ਦੀ ਰਿਫਰੈਸ਼ ਰੇਟ 90Hz ਹੋਵੇਗੀ। ਲੀਕ ਮੁਤਾਬਕ ਇਸ ਦੀ ਡਿਸਪਲੇ 400 ਨਾਈਟ ਬ੍ਰਾਈਟਨੈੱਸ ਨੂੰ ਸਪੋਰਟ ਕਰ ਸਕਦੀ ਹੈ।
ਇਹ ਵੀ ਪੜ੍ਹੋ: IMEI Registration: ਚੋਰੀ ਹੋਏ ਫੋਨ ਨੂੰ ਆਸਾਨੀ ਨਾਲ ਕੀਤਾ ਜਾ ਸਕੇਗਾ ਹੈ ਟਰੈਕ, ਸਰਕਾਰ ਨੇ IMEI ਨੰਬਰ ਨੂੰ ਲੈ ਕੇ ਕੀਤਾ ਇਹ ਐਲਾਨ
8,000mAh ਦੀ ਪਾਵਰਫੁੱਲ ਬੈਟਰੀ- MediaTek Helio G99 ਪ੍ਰੋਸੈਸਰ Redmi Pad 'ਚ ਉਪਲੱਬਧ ਹੋਵੇਗਾ। ਕੰਪਨੀ ਪੈਡ ਨੂੰ 3GB/4GB ਰੈਮ ਅਤੇ 64GB/128GB ਸਟੋਰੇਜ 'ਚ ਪੇਸ਼ ਕਰ ਸਕਦੀ ਹੈ। ਟੈਬਲੇਟ ਨੂੰ ਇੱਕ ਸ਼ਕਤੀਸ਼ਾਲੀ 8,000mAh ਬੈਟਰੀ ਮਿਲੇਗੀ, ਜੋ 22.5W ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਇਹ ਟੈਬਲੇਟ ਐਂਡਰਾਇਡ 12 'ਤੇ ਆਧਾਰਿਤ MIUI 'ਤੇ ਕੰਮ ਕਰੇਗਾ।
ਕੰਪਨੀ 5ਜੀ ਵਰਜ਼ਨ ਵੀ ਲਾਂਚ ਕਰ ਸਕਦੀ ਹੈ- ਕੁਨੈਕਟੀਵਿਟੀ ਲਈ ਇਸ 'ਚ USB ਟਾਈਪ C, ਵਾਈ-ਫਾਈ ਅਤੇ LTE ਪਾਇਆ ਜਾ ਸਕਦਾ ਹੈ। ਪੈਡ 'ਚ ਕੰਪਨੀ ਡੋਲਵੀ ਐਟਮਸ ਸਰਟੀਫਾਈਡ ਕਵਾਡ ਸਪੀਕਰਸ ਪ੍ਰਦਾਨ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਕੰਪਨੀ ਇਸ ਟੈਬਲੇਟ ਦਾ 5ਜੀ ਵਰਜ਼ਨ ਵੀ ਲਾਂਚ ਕਰ ਸਕਦੀ ਹੈ। ਰੈੱਡਮੀ ਪੈਡ ਦੇ ਫਰੰਟ ਅਤੇ ਬੈਕ 'ਚ ਸਿੰਗਲ ਕੈਮਰਾ ਹੋਵੇਗਾ। ਦੋਵੇਂ ਕੈਮਰੇ 8MP ਦੇ ਹੋ ਸਕਦੇ ਹਨ।
ਰੈੱਡਮੀ ਪੈਡ ਦੀ ਕੀਮਤ- ਰੈੱਡਮੀ ਦੇ ਪਹਿਲੇ ਟੈਬਲੇਟ ਦੀ ਕੀਮਤ 250 ਯੂਰੋ (ਲਗਭਗ 19,595 ਰੁਪਏ) ਹੋ ਸਕਦੀ ਹੈ। ਕੰਪਨੀ ਇਸ ਨੂੰ ਤਿੰਨ ਕਲਰ ਆਪਸ਼ਨ 'ਚ ਪੇਸ਼ ਕਰ ਸਕਦੀ ਹੈ। ਇਸ ਵਿੱਚ ਗ੍ਰੇਫਾਈਟ ਗ੍ਰੇ, ਮੂਨਲਾਈਟ ਸਿਲਵਰ ਅਤੇ ਮਿੰਟ ਗ੍ਰੀਨ ਰੰਗ ਸ਼ਾਮਿਲ ਹਨ।