ਨਵੀਂ ਦਿੱਲੀ: ਬੁੱਧਵਾਰ ਨੂੰ ਭਾਰਤ ਵਿੱਚ ਸ਼ਿਓਮੀ ਦੇ ਸੈਲਫੀ ਫੋਨ ਰੈਡਮੀ Y1 ਤੇ ਰੈਡਮੀ Y1 ਲਾਈਟ ਪਹਿਲੀ ਵਾਰ ਵਿਕਰੀ ਲਈ ਮੁਹੱਈਆ ਹੋਇਆ। ਇਹ ਵਿਕਰੀ ਐਮੇਜ਼ੋਨ ਇੰਡੀਆਂ ਤੇ Mi ਦੀ ਵੈੱਬਸਾਈਟ 'ਤੇ ਹੋਈ। ਮਹਿਜ਼ ਤਿੰਨ ਮਿੰਟ ਵਿੱਚ ਇਸ ਸਮਾਰਟਫੋਨ ਦੇ 1.5 ਲੱਖ ਯੂਨਿਟ ਵਿਕ ਗਏ। ਇਸ ਮਗਰੋਂ ਇਹ ਫੋਨ ਆਊਟ ਆਫ ਸਟਾਕ ਹੋ ਗਿਆ। ਸ਼ਿਓਮੀ ਦੇ ਵਾਈਸ ਪ੍ਰੈਜ਼ੀਡੈਂਟ ਮੰਨੂ ਕੁਮਾਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਫੋਨਾਂ ਦੀ ਅਗਲੀ ਵਿਕਰੀ 15 ਨਵੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਏਗੀ। ਰੈਡਮੀ Y1 ਦੇ 3 ਜੀਬੀ +32 ਜੀਬੀ ਵੈਰੀਐਂਟ ਦੀ ਕੀਮਤ 8,999 ਰੁਪਏ ਹੈ। ਇਸੇ ਤਰਾਂ 4ਜੀਬੀ+64ਜੀਬੀ ਵੈਰੀਐਂਟ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਰੈਡਮੀ Y1 ਲਾਈਟ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਸ਼ਿਓਮੀ ਰੇਡਮੀ Y1 ਦੀ ਗੱਲ ਕਰੀਏ ਤਾਂ ਇਸ ‘ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲਿਊਸ਼ਨ 720×1280 ਪਿਕਸਲ ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਸਕਰੀਨ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ‘ਚ ਆਕਟੋਕੋਰ ਕਵਾਲਕੋਮ ਸਨੈਪਡ੍ਰੈਗਨ 435 ਤੇ 3ਜੀਬੀ-4ਜੀਬੀ ਰੈਮ ਨਾਲ ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ਼ ਦੇ ਮਾਮਲੇ ‘ਚ ਇਸ ‘ਚ 32 ਜੀਬੀ ਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਹ ਖਾਸ ਹੈ। ਇਸ ‘ਚ 16 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਿਛਲਾ ਕੈਮਰਾ 13 ਮੈਗਾਪਿਕਸਲ ਦਾ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਫਿੰਗਰਪ੍ਰਿੰਟ ਸੈਂਸਰ ਹੈ। ਸਮਾਰਟਫੋਨ ‘ਚ 3080 ਬੈਟਰੀ ਦਿੱਤੀ ਗਈ ਹੈ ਜੋ 10 ਦਿਨ ਦਾ ਸਟੈਂਡਬਾਈ ਦਿੰਦੀ ਹੈ।