ਨਵੀਂ ਦਿੱਲੀ: ਵਾਲਮਾਰਟ-ਫਲਿਪਕਾਰਟ ਤੇ ਏਮੇਜ਼ਨ ਨੂੰ ਜਲਦ ਹੀ ਰਿਲਾਇੰਸ ਰਿਟੇਲ ਤੋਂ ਵੱਡੀ ਟੱਕਰ ਮਿਲ ਸਕਦੀ ਹੈ। ਰਿਲਾਇੰਸ ਨੇ ਹਾਲ ਹੀ 'ਚ ਆਨਲਾਈਨ ਰਿਟੇਲ 'ਚ ਕਦਮ ਰੱਖਿਆ ਹੈ ਜਿਸ 'ਚ ਸਮਾਰਟਫੋਨ, ਟੀਵੀ. ਫਰਿਜ, ਏਸੀ ਜਿਹੇ ਪ੍ਰੋਡਕਟ ਸ਼ਾਮਿਲ ਹਨ।


ਰਿਲਾਇੰਸ ਰਿਟੇਲ ਦੇਸ਼ ਦਾ ਸਭ ਤੋਂ ਵੱਡਾ ਰਿਟੇਲ ਚੇਨ ਹੈ। ਕੰਪਨੀ ਨੇ ਹੁਣ ਆਨਲਾਈਨ ਸ਼ਾਪ ਫਰੰਟ ਵੀ ਲਾਂਚ ਕਰ ਦਿੱਤਾ ਹੈ ਜਿਸ 'ਚ ਸਮਾਰਟਫੋਨ ਤੇ ਇਲੈਕਟ੍ਰਾਨਿਕ ਜਿਹੇ ਪ੍ਰੋਡਕਟ ਸ਼ਾਮਿਲ ਹਨ। ਇਹ ਪ੍ਰੋਡਕਟ ਏਮੇਜ਼ਨ ਅਤੇ ਫਲਿਪਕਾਰਟ ਤੇ ਤਕਰੀਬਨ 55 ਤੋਂ 60 ਫੀਸਦੀ ਵਿਕਦੇ ਹਨ। ਹੁਣ ਰਿਲਾਇੰਸ ਜਲਦ ਹੀ ਤਿਉਹਾਰਾਂ ਦੇ ਸਮੇਂ ਇਨ੍ਹਾਂ ਈ ਕਾਮਰਸ ਜੁਆਇੰਟਸ ਨੂੰ ਟੱਕਰ ਦੇਣ ਦੀ ਯੋਜਨਾ ਬਣਾ ਰਿਹਾ ਹੈ।
ਇੰਡਸਟਰੀ ਦੇ ਕਾਰਜਕਾਰੀ ਨੇ ਕਿਹਾ ਕਿ ਰਿਲਾਇੰਸ ਸਮੇਂ ਦੇ ਨਾਲ ਪ੍ਰੋਡਕਟਸ 'ਤੇ ਭਾਰੀ ਛੋਟ ਦੇਵੇਗਾ। ਇਨ੍ਹਾਂ 'ਚ ਕਈ ਪ੍ਰੋਡਕਟ ਰਿਲਾਇੰਸ ਦੇ ਆਫਲਾਈਨ ਸਟੋਰ 'ਤੇ ਉਪਲਬਧ ਨਹੀਂ ਹੋਣਗੇ। ਜਿਵੇਂ ਕਿ ਐਲਜੀ, ਸੈਮਸੰਗ, ਸੋਨੀ, ਸ਼ਿਓਮੀ, ਪੈਨਾਸੋਨਿਕ ਕੁਝ ਅਜਿਹੇ ਪ੍ਰੋਡੈਕਟਸ ਹਨ ਜਿੰਨ੍ਹਾਂ 'ਤੇ ਏਮੇਜ਼ਨ ਤੇ ਫਲਿਪਕਾਰਟ ਨਾਲੋਂ ਜ਼ਿਆਦਾ ਡਿਸਕਾਊਂਟ ਦਿੱਤਾ ਜਾਵੇਗਾ।


ਕੰਪਨੀ ਦਾ ਦਾਅਵਾ ਹੈ ਕਿ ਉਹ ਇੰਸਟਾਲੇਸ਼ਨ, ਡੈਮੋ ਤੇ ਪ੍ਰੋਡਕਟ ਦੀ ਸਰਵਿਸ 'ਤੇ ਵੀ ਧਿਆਨ ਦੇਵੇਗਾ। ਇਸਦਾ ਖਿਆਲ ਰੱਖਣ ਲਈ ਰਿਲਾਇੰਸ ਡਿਜੀਟਲ ਤੇ ਛੋਟੇ ਸਟੋਰ ਇਸ 'ਚ ਮਦਦ ਕਰਨਗੇ। ਰਿਲਾਇੰਸ ਆਪਣੇ ਇਸ ਪਲਾਨ ਨੂੰ ਪਿਛਲੇ ਇਕ ਸਾਲ ਤੋਂ ਜ਼ਮੀਨੀ ਪੱਧਰ 'ਤੇ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਰਿਲਾਇੰਸ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਆਨਲਾਈਨ ਆਪਰੇਸ਼ਨ ਨੂੰ ਲੈਕੇ ਕਾਫੀ ਉਤਸ਼ਾਹਿਤ ਹਾਂ ਤੇ ਇਸਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।