ਨਵੀਂ ਦਿੱਲੀ : ਰਿਲਾਇੰਸ ਕਮਯੂਨਿਕੇਸ਼ਨ ਨੇ ਆਪਣੇ ਪੁਰਾਣੇ ਤੇ ਨਵੇਂ ਗਾਹਕਾਂ ਦੇ ਲਈ ਤਿਉਹਾਰਾਂ ਦੇ ਮੌਕੇ 'ਤੇ ਖ਼ਾਸ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ, ਦਿੱਲੀ ਤੇ ਐਨ.ਸੀ.ਆਰ. ਦੇ ਮੌਜੂਦਾ ਗਾਹਕ 'ਨਾਨ ਸਟਾਪ ਪਲਾਨ' ਤੋਂ ਰੀਚਾਰਜ ਕਰ ਸਕਦੇ ਹਨ। ਜਿਸ ਵਿੱਚ ਉਨ੍ਹਾਂ ਨੂੰ 1,000 ਲੋਕਲ ਤੇ ਐਸ.ਟੀ.ਡੀ. ਮਿੰਟ ਮਿਲਣਗੇ। ਇਸ ਵਿੱਚ ਰਿਲਾਇੰਸ ਦੇ ਕਿਸੇ ਵੀ ਨੰਬਰ 'ਤੇ ਦੇਸ਼ ਭਰ ਵਿੱਚ ਅਨਲਿਮਿਟੇਡ ਗੱਲ ਕਰਨ ਦਾ ਮੌਕਾ ਵੀ ਮਿਲੇਗਾ। 'ਨਵੇਂ ਗਾਹਕਾਂ ਨੂੰ 'ਡਬਲਸਕੂਪ ਪਲਾਨ' ਤਹਿਤ ਫੁੱਲ ਟਾਕ ਟਾਈਮ ਤੇ ਮੁਫ਼ਤ ਡਾਟਾ ਮਿਲੇਗਾ। ਨਾਲ ਹੀ ਉਹ 25 ਪੈਸੇ ਪ੍ਰਤੀ ਮਿੰਟ ਦੀ ਕਾਲਿੰਗ ਦਰ ਦੇ ਹਿਸਾਬ ਨਾਲ ਗੱਲ ਕਰ ਸਕਣਗੇ। ਦਿੱਲੀ ਤੇ ਐਨ.ਸੀ.ਆਰ. ਵਿੱਚ 2ਜੀ ਸਕੂਪ ਪਲਾਨ ਤਹਿਤ ਗਾਹਕ 141 ਰੁਪਏ 25 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਗੱਲ ਕਰ ਸਕਦੇ ਹਨ।' ਕੰਪਨੀ  3ਜੀ ਵਿੱਚ ਵੀ ਲੁਭਾਉਣ ਦੇ ਲਈ ਆਫ਼ਰ ਦੇ ਰਹੀ ਹੈ। 295 ਰੁਪਏ ਦੇ ਰੀਚਾਰਜ 'ਤੇ 295 ਰੁਪਏ ਦਾ ਟਾਕ ਟਾਈਮ, ਤਿੰਨ ਜੀ.ਬੀ. 3 ਜੀ ਡਾਟਾ ਅਤੇ ਤਿੰਨ ਮਹੀਨੇ ਦੇ ਲਈ 25 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਦੇ ਹਨ।