ਬਾਰਸੀਲੋਨਾ: ਰਿਲਾਇੰਸ ਜੀਓ ਇੰਫੋਕੌਮ ਨੂੰ ਸਿਸਕੋ ਦੇ ਨਾਲ ਮੋਬਾਈਲ ਵਰਲਡ ਕਾਂਗਰਸ (MWC) ਵਿੱਚ ਗਲੋਬਲ ਮੋਬਾਈਲ (GloMo) ਐਵਾਰਡ 2018 ਨਾਲ ਨਵਾਜ਼ਿਆ ਗਿਆ ਹੈ। ਇਹ ਐਵਾਰਡ 'ਬੈਸਟ ਮੋਬਾਈਲ ਆਪ੍ਰੇਟਰ ਸਰਵਿਸ ਫਾਰ ਕੰਜ਼ਿਊਮਰ' ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਦੇ ਜੀਓ ਟੀਵੀ ਐਪ ਨੂੰ ਬੈਸਟ ਮੋਬਾਈਲ ਵੀਡੀਓ ਕੰਟੈਂਟ ਦਾ ਐਵਾਰਡ ਮਿਲਿਆ ਹੈ। ਜੀਐਸਐਮਏ ਦੇ ਗਲੋਬਲ ਮੋਬਾਈਲ ਐਵਾਰਡ ਪੂਰੀ ਦੁਨੀਆਂ ਵਿੱਚ ਸੇਵਾਵਾਂ ਦੇ ਰਹੀਆਂ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ। ਮੋਬਾਈਲ ਦੁਨੀਆ ਦਾ ਇਹ ਖਾਸਾ ਮਸ਼ਹੂਰ ਐਵਾਰਡ ਹੈ। ਜੀਓ ਨੇ ਭਾਰਤ ਵਿੱਚ 4ਜੀ ਨੈੱਟਵਰਕ ਤੇ ਸਸਤੇ ਡਾਟਾ ਤੇ ਡਿਜੀਟਲ ਪਲਾਨ ਮੁਲਕ ਵਿੱਚ ਲਾਂਚ ਕੀਤੇ ਹਨ। ਪਿਛਲੇ 16 ਮਹੀਨਿਆਂ ਵਿੱਚ ਜੀਓ ਨੇ ਕਈ ਮਿੱਥ ਤੋੜੇ ਹਨ। ਸਾਲ 2018 ਵਿੱਚ ਰਿਲਾਇੰਸ ਜੀਓ ਨੇ ਭਾਰਤ ਦੀ 99 ਫੀਸਦੀ ਆਬਾਦੀ ਨੂੰ ਆਪਣੇ ਨੈੱਟਵਰਕ ਨਾਲ ਕਵਰ ਕਰਨ ਦਾ ਦਾਅਵਾ ਕੀਤਾ ਹੈ। ਇਸ ਵੇਲੇ ਭਾਰਤ ਦੀ ਕਰੀਬ 86 ਫੀਸਦੀ ਆਬਾਦੀ ਜੀਓ ਦੇ ਨੈੱਟਵਰਕ ਵਿੱਚ ਕਵਰ ਹੈ। ਰਿਲਾਇੰਸ ਜੀਓ ਦੇ ਅਧਿਕਾਰੀ ਨੇ ਬਾਰਸੀਲੋਨਾ ਵਿੱਚ ਚੱਲ ਰਹੇ ਮੋਬਾਈਲ ਵਰਲਡ ਕਾਂਗਰਸ ਵਿੱਚ ਇਹ ਜਾਣਕਾਰੀ ਦਿੱਤੀ ਹੈ। ਭਾਰਤ ਵਿੱਚ ਆਪਣਾ ਨੈੱਟਵਰਕ ਵਧਾਉਣ ਲਈ ਜੀਓ ਨੇ ਸੈਮਸੰਗ ਨਾਲ ਹੱਥ ਮਿਲਾਇਆ ਹੈ।