ਨਵੀਂ ਦਿੱਲੀ: ਏਅਰਟੈਲ, ਰਿਲਾਇੰਸ ਜੀਓ ਤੇ ਵੋਡਾਫੋਨ ਆਪਣੇ ਗਾਹਕਾਂ ਲਈ ਬੈਸਟ ਪ੍ਰੀਪੇਡ ਮੋਬਾਈਲ ਰਿਚਾਰਜ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਭਾਰਤ ‘ਚ ਮੌਜੂਦ ਸਭ ਸਬਸਕ੍ਰਾਈਬਰ ਲਈ ਹਨ। ਤਿੰਨਾਂ ਕੰਪਨੀਆਂ 100 ਰੁਪਏ ਦੇ ਵਧੀਆ ਪਲਾਨ ਦੇ ਰਹੀਆਂ ਹਨ।


ਇਨ੍ਹਾਂ ਪਲਾਨ ‘ਚ ਅਨਲਿਮਟਿਡ ਹਾਈ ਸਪੀਡ ਡੇਟਾ, ਵਾਈਸ ਕਾਲ ਤੇ ਫਰੀ ਰੋਮਿੰਗ ਸੁਵਿਧਾ ਹੈ। ਹੁਣ ਜਾਣ ਲਓ ਇਨ੍ਹਾਂ ਪਲਾਨਾਂ ਬਾਰੇ।

ਜੀਓ ਦਾ 98 ਰੁਪਏ ਦਾ ਪਲਾਨ ਹੈ ਜਿਸ ‘ਚ 2 ਜੀਬੀ ਹਾਈ ਸਪੀਡ ਡੇਟਾ 28 ਦਿਨਾਂ ਲਈ ਮਿਲ ਰਿਹਾ ਹੈ। ਨੈੱਟ ਪੈਕ ਖ਼ਤਮ ਹੋਣ ‘ਤੇ ਇਸ ਦੀ ਸਪੀਡ 64 ਕੇਬੀਪੀਐਸ ਹੋ ਜਾਵੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ ਤੇ 300 ਐਸਐਮਐਸ ਵੀ ਮਿਲ ਰਹੇ ਹਨ। ਇਹ ਪਲਾਨ ਸਿਰਫ ਜੀਓ ਮੈਂਬਰਾਂ ਲਈ ਹੀ ਹੈ। ਇਸ ਤੋਂ ਇਲਾਵਾ 99 ਰੁਪਏ ਸਾਲਾਨਾ ਫੀਸ ਦੇਣ ‘ਤੇ ਇਸ ‘ਚ ਤੁਹਾਨੂੰ ਜੀਓ ਟੀਵੀ ਤੇ ਐਪਸ ਮਿਲਦੇ ਹਨ।

ਵੋਡਾਫੋਨ 95 ਰੁਪਏ ਦਾ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ ਜਿਸ ‘ਚ 4ਜੀ/3ਜੀ ਡੇਟਾ 500ਐਮਬੀ ਮਿਲਦਾ ਹੈ। ਪੈਕੇਜ ‘ਚ 95 ਰੁਪਏ ਦੇ ਟਾਕਟਾਈਮ ਨਾਲ ਸਾਰੀ ਕਾਲ 60 ਪੈਸੇ ਪ੍ਰਤੀ ਮਿੰਟ ਹੋਣਗੀਆਂ। ਇਸ ‘ਚ ਐਸਐਮਐਸ ਜਾਂ ਅਨਲਿਮਟਿਡ ਕਾਲਸ ਦਾ ਆਪਸ਼ਨ ਨਹੀਂ ਹੈ।

ਇਨ੍ਹਾਂ ਤੋਂ ਇਲਾਵਾ 95 ਰੁਪਏ ‘ਚ 28 ਦਿਨ ਦੀ ਵੈਲਡਿਟੀ ਮਿਲਦੀ ਹੈ ਜਿਸ ‘ਚ 55 ਰੁਪਏ ਦਾ ਟਾਕਟਾਈਮ, 250ਐਮਬੀ ਡੇਟਾ ਤੇ 60 ਪੈਸੇ ਪ੍ਰਤੀ ਮਿੰਟ ਕਾਲ ਰੇਟ ਮਿਲਦੀ ਹੈ।