ਨਵੀਂ ਦਿੱਲੀ: ਚੀਨੀ ਸਮਾਰਟਫੋਨ ਨਿਰਮਾਤਾ ਸ਼ਿਓਮੀ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ ਲੌਂਚ ਕਰਨ ਜਾ ਰਹੀ ਹੈ। ਕੰਪਨੀ ਇਵੈਂਟ ਦਾ ਪ੍ਰਬੰਧ 24 ਅਪਰੈਲ ਨੂੰ ਕਰੇਗੀ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਫੋਨ ਨੂੰ ਸੈਲਫੀ ਸੈਂਟ੍ਰਿਕ ਲਾਈਨਅਪ ਤਹਿਤ ਲੌਂਚ ਕੀਤਾ ਜਾਵੇਗਾ। ਫੋਨ ਨੂੰ ਵਾਈ ਸੀਰੀਜ਼ ਅੰਦਰ ਲੌਂਚ ਕੀਤਾ ਜਾਵੇਗਾ ਜਿੱਥੇ ਫੋਨ ਦਾ ਨਾਂ ਰੇਡਮੀ ਵਾਈ3 ਹੋਵੇਗਾ।

ਇੰਵਾਇਟ ‘ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਫੋਨ ਨੂੰ 32 ਮੈਗਾਪਿਕਸਲ ਦੇ ਸੈਲਫੀ ਕੈਮਰੇ ਦੇ ਨਾਲ ਲੌਂਚ ਕੀਤਾ ਜਾਵੇਗਾ। ਉਧਰ ਫੋਨ ‘ਚ ਵਾਟਰਡ੍ਰਾਪ ਡਿਜ਼ਾਈਨ ਵੀ ਦਿੱਤਾ ਜਾਵੇਗਾ। ਫੋਨ ਡਿਊਲ ਰਿਅਰ ਕੈਮਰਾ ਦਿੱਤਾ ਜਾਵੇਗਾ ਜੋ 12 ਮੈਗਾਪਿਕਸਲ ਦੇ ਨਾਲ ਆਵੇਗਾ। ਉਧਰ ਫੋਨ ‘ਚ ਕਵਾਲਕਾਮ ਸਨੈਪਡ੍ਰੈਗਨ 632 ਵੀ ਦਿੱਤਾ ਜਾਵੇਗਾ। ਫੋਨ  MIUI 10 ਆਧਾਰਤ ਐਨਡ੍ਰਾਇਡ 9 ਪਾਈ ‘ਤੇ ਕੰਮ ਕਰੇਗਾ।



ਪਿਛਲੇ ਮਹੀਨੇ ਹੀ ਸ਼ਿਓਮੀ ਨੇ ਰੇਡਮੀ 7 ਤੇ ਰੇਡਮੀ 7 ਪ੍ਰੋ ਨੂੰ ਲੌਂਚ ਕੀਤਾ ਸੀ। ਇਸ ਨੂੰ ਦੋ ਵੈਰੀਅੰਟ ‘ਚ ਲੌਂਚ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤਾਂ 9,999 ਰੁਪਏ ਤੇ 11,999 ਰੁਪਏ ਰੱਖੀ ਗਈ ਹੈ। ਰੇਡਮੀ 7 ਫੋਨ ਸਟੋਰੇਜ਼ ਦੇ ਮਾਮਲੇ ‘ਚ ਵੀ 32 ਤੇ 64 ਜੀਬੀ ਵੈਰੀਅੰਟ ‘ਚ ਆਉਂਦਾ ਹੈ।