ਚੰਡੀਗੜ੍ਹ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਡਾਊਨ ਚੱਲ ਰਿਹਾ ਹੈ। ਪੂਰੇ ਵਿਸ਼ਵ ਦੇ ਫੇਸਬੁਕ ਯੂਜ਼ਰਸ ਨੂੰ ਅੱਜ ਸਵੇਰ ਤੋਂ ਹੀ ਇਸ ਨੂੰ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਫੇਸਬੁੱਕ ਦੇ ਇਲਾਵਾ ਵ੍ਹੱਟਸਐਪ ਤੇ ਇੰਸਟਾਗ੍ਰਾਮ ਨੂੰ ਚਲਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਹਾਲਾਂਕਿ ਸਮਾਰਟਫੋਨ ਯੂਜ਼ਰਸ ਠੀਕ ਤਰ੍ਹਾਂ ਫੇਸਬੁੱਕ ਦਾ ਇਸਤੇਮਾਲ ਕਰ ਪਾ ਰਹੇ ਹਨ। ਡੈਸਕਟਾਪ ਵਰਸ਼ਨ 'ਤੇ ਹੀ ਦਿੱਕਤ ਆ ਰਹੀ ਹੈ।



ਕਈ ਦੇਸ਼ਾਂ ਵਿੱਚ ਤਾਂ facebook.com ਦੇ ਨਾ ਖੁੱਲ੍ਹਣ ਦੇ ਮਾਮਲੇ ਸਾਹਮਣੇ ਆਏ ਹਨ। ਯੂਜਰਸ ਨੇ ਮੈਸੇਂਜਰ ਦੇ ਕੁਝ ਦੇਰ ਤਕ ਨਾ ਖੁੱਲ੍ਹਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਠੀਕ ਅਜਿਹਾ ਹੀ ਇੰਸਟਾਗ੍ਰਾਮ ਨਾਲ ਵੀ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਵ੍ਹੱਟਸਐਪ 'ਤੇ ਯੂਜ਼ਰਸ ਨੂੰ ਮੈਸੇਜ ਭੇਜਣ ਵਿੱਚ ਪਰੇਸ਼ਾਨੀ ਹੋਈ। ਵ੍ਹੱਟਸਐਪ ਜ਼ਰੀਏ ਵੀ ਲੋਕ ਆਪਣੇ ਮੈਸੇਜ ਨਹੀਂ ਭੇਜ ਪਾ ਰਹੇ ਸੀ ਕਿਉਂਕਿ ਮੈਸੇਜ 'ਤੇ ਡਿਲਵਰ ਹੋਣ ਦਾ ਸਾਈਨ ਨਹੀਂ ਆ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਸਵੇਰ ਤੋਂ ਹੀ ਫੇਸਬੁਕ ਵਿੱਚ ਦਿੱਕਤ ਆਉਣੀ ਸ਼ੁਰੂ ਹੋਈ ਹੈ।



ਯਾਦ ਰਹੇ ਪਿਛਲੇ ਮਹੀਨੇ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਸੀ ਜਦੋਂ ਫੇਸਬੁੱਕ, ਵ੍ਹੱਟਸਐਪ ਤੇ ਇੰਸਟਾਗ੍ਰਾਮ ਇਕੱਠੇ ਡਾਊਨ ਹੋ ਗਏ ਸੀ। ਉਸ ਸਮੇਂ ਫੇਸਬੁੱਕ ਨੂੰ ਇਹ ਦਿੱਕਤ ਦੂਰ ਕਰਨ ਵਿੱਚ ਪੂਰੇ 24 ਘੰਟਿਆਂ ਦਾ ਸਮਾਂ ਲੱਗ ਗਿਆ ਸੀ। ਹਾਲਾਂਕਿ ਬਾਅਦ ਵਿੱਚ ਫੇਸਬੁੱਕ ਨੇ ਬਿਆਨ ਦਿੱਤਾ ਸੀ ਕਿ ਸਰਵਰ ਵਿੱਚ ਕੁਝ ਬਦਲਾਅ ਕਰਨ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀ ਆਈ। ਫਿਲਹਾਲ ਅੱਜ ਦੇ ਡਾਊਨ ਸਬੰਧੀ ਫੇਸਬੁੱਕ ਦੀ ਹਾਲੇ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ।