ਨਵੀਂ ਦਿੱਲੀ : ਫਲਿਪਕਾਰਟ, ਅਮੇਜ਼ਨ ਇੰਡੀਆ, ਸਨੈਪਡੀਲ 'ਤੇ ਦੀਵਾਲੀ ਦੀ ਸੇਲ ਚੱਲ ਰਹੀ ਹੈ। ਇਸ ਸੇਲ ਵਿੱਚ ਤਿੰਨ ਕੰਪਨੀਆਂ ਗੈਜੇਟ, ਹੋਮ ਅਪਲਾਇਸਿੰਸ ਸਮੇਤ ਕਈ ਪ੍ਰੋਡਕਟ 'ਤੇ ਭਾਰੀ ਡਿਸਕਾਉਂਟ ਦੇ ਰਹੀਆਂ ਹਨ। ਅੱਜ ਤੁਹਾਨੂੰ ਅਸੀਂ ਇਸ ਰਿਟੇਲਸਰ 'ਤੇ ਮਿਲਣ ਵਾਲੀ ਬੈਸਟ ਸਮਾਰਟਫੋਨ ਡੀਲ ਬਾਰੇ ਦੱਸਾਂਗੇ। ਇਸ ਦੀ ਮਦਦ ਨਾਲ ਤੁਹਾਨੂੰ ਬਹੁਤ ਘੱਟ ਕੀਮਤ ਵਿੱਚ ਬੈਸਟ ਡੀਲ ਮਿਲ ਸਕਦੀ ਹੈ।
ਮੋਟੋ ਟਰਬੋ (64 ਜੀ.ਬੀ.) ਇਹ ਫੋਨ ਤੁਹਾਨੂੰ ਫਲਿਪਕਾਰਟ ਤੋਂ ਮਹਿਜ਼ 13,999 ਰੁਪਏ ਵਿੱਚ ਮਿਲ ਸਕਦਾ ਹੈ। ਇਸ ਦੀ ਕੀਮਤ 31,999 ਰੁਪਏ ਹੈ, ਜਿਸ 'ਤੇ ਤੁਹਾਨੂੰ 56 ਫੀਸਦੀ ਛੂਟ ਮਿਲੇਗੀ। ਇਸ ਵਿੱਚ 3 ਜੀ.ਬੀ. ਰੈਮ, 21mp ਦਾ ਰਿਅਰ ਕੈਮਰਾ ਤੇ 3900mAh ਦੀ ਬੈਟਰੀ।
4 ਮੋਟੋG ਟਰਬੋ (16 ਜੀ.ਬੀ.) ਇਸ ਫੋਨ ਨੂੰ ਤੁਸੀਂ 7,999 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਡੀਲ ਤੁਹਾਨੂੰ ਅਮੇਜ਼ਨ 'ਤੇ ਮਿਲੇਗੀ। ਇਸ ਦੀ ਕੀਮਤ 12,999 ਰੁਪਏ ਸੀ, ਜੋ ਇਸ ਸੇਲ ਵਿੱਚ ਘਟ ਕੀਮਤ 'ਤੇ ਮਿਲ ਸਕਦਾ ਹੈ।
ਆਈਫੋਨ 6 (16 ਜੀ.ਬੀ.) ਫਲਿਪਕਾਰਟ 'ਤੇ ਐਪਲ ਆਈਫੋਨ-6 29,999 ਰੁਪਏ ਵਿੱਚ ਉਪਲਬਧ ਹੈ। ਉੱਥੇ ਹੀ ਲਾਂਚ ਵੇਲੇ ਇਸ ਆਈਫੋਨ 6 ਦੀ ਕੀਮਤ 53000 ਰੁਪਏ ਸੀ। ਹੁਣ ਆਈਫੋਨ 'ਤੇ ਬੈਸਟ ਡੀਲ ਮਿਲ ਸਕਦੀ ਹੈ।

ਸੈਮਸੰਗ ਗਲੈਕਸੀ ON5: ਇਸ ਸੈਮਸੰਗ ਦੇ ਸਮਾਰਟਫੋਨ ਨੂੰ ਫਲਿਪਕਾਰਟ 'ਤੇ 6,990 ਰੁਪਏ ਵਿੱਚ ਖਰੀਦੀਆ ਜਾ ਸਕਦਾ ਹੈ। ਲਾਂਚ ਦੇ ਸਮੇਂ ਇਸ ਦੀ ਕੀਮਤ 11,000 ਰੁਪਏ ਸੀ।
ਮੋਟੋ X ਪਲੇ ਦੇ 32 ਜੀ.ਬੀ. ਵੈਰੀਐਂਟ 'ਤੇ 4,000 ਰੁਪਏ ਦਾ ਫਲੈਟ ਡਿਸਕਾਉਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ 12000 ਰੁਪਏ ਦੀ ਛੂਟ ਐਕਸਚੇਂਜ ਆਫਰ ਵਿੱਚ ਲੈ ਸਕਦੇ ਹੋ। ਇਹ ਡੀਲ ਫਲਿਪਕਾਰਟ 'ਤੇ ਉਪਲਬਧ ਹੈ।