ਨਵੀਂ ਦਿੱਲੀ: ਫਲਿਪਕਾਰਟ ਦੀ Big Billion Day ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਸੇਲ 6 ਅਕਤੂਬਰ ਤੱਕ ਚਲੇਗੀ। ਇਸ ਸੇਲ ਵਿੱਚ ਤੁਸੀਂ ਸਮਾਰਟਫੋਨ, ਟੈਬਲੇਟ, ਲੈਪਟਾਪ ਤੇ ਸਮਾਰਟਵਾਚ 'ਤੇ ਡਿਸਕਾਉਂਟ ਤੇ ਐਕਸਚੇਂਜ ਆਫਰ ਦਾ ਜ਼ਬਰਦਸਤ ਫਾਇਦਾ ਚੁੱਕ ਸਕਦੇ ਹੋ। ਇਸ ਚਾਰ ਦਿਨ ਤੱਕ ਚਲਣ ਵਾਲੀ ਸੇਲ ਦੀ ਕੁਝ ਖਾਸ ਡੀਲ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ।
Flipkart Big Billion Day ਸੇਲ ਵਿੱਚ ਆਸੂਸ ਦਾ ਜ਼ੇਨ ਫੋਨ 2,LeEco Le 2, LeEco Le 1s ਈਕੋ ਤੇ ਮੋਟੋ X ਪਲੇ 'ਤੇ ਬਿਹਤਰੀਨ ਛੂਟ ਲੈ ਸਕਦੇ ਹੋ। ਆਸੂਸ 'ਤੇ ਤੁਸੀਂ 10,000 ਰੁਪਏ ਦਾ ਡਿਸਕਾਉਂਟ ਪਾ ਸਕਦੇ ਹੋ। ਇਸ ਤੋਂ ਬਾਅਦ ਇਸ ਫੋਨ ਨੂੰ ਤੁਸੀਂ ਸਿਰਫ 9,999 ਰੁਪਏ ਵਿੱਚ ਖਰੀਦ ਸਕਦੇ ਹੋ। Le 2 ਨੂੰ ਇਸ ਸੇਲ ਵਿੱਚ 10,499 ਰੁਪਏ ਵਿੱਚ ਖਰੀਦ ਸਕਦੇ ਹੋ ਜਿਸ ਦੀ ਕੀਮਤ 11,999 ਰੁਪਏ ਹੈ। Le 1s ਈਕੋ ਨੂੰ ਇਸ ਸੇਲ ਵਿੱਚ 7,999 ਰੁਪਏ ਵਿੱਚ ਖਰੀਦੀਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਿਪਕਾਰਟ ਕੋਈ ਸਮਾਰਟਫੋਨ 'ਤੇ ਐਕਸਚੇਂਜ ਆਫਰ ਵੀ ਦੇ ਰਿਹਾ ਹੈ। ਮੋਟੋ X ਪਲੇ 'ਤੇ 4500 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ।
Flipkart Big Billion Day ਸੇਲ ਵਿੱਚ ਐਪਲ ਵਾਚ 'ਤੇ ਬਿਹਤਰੀਨ ਛੂਟ ਮਿਲ ਰਹੀ ਹੈ। ਐਪਲ ਵਾਚ ਦੇ 42mm ਸਪੋਰਟਸ ਐਡਮਿਸ਼ਨ 19,990 ਰੁਪਏ ਮਿਲ ਰਹੀ ਹੈ। ਇਸ ਦੀ ਕੀਮਤ 29,990 ਰੁਪਏ ਹੈ। ਇਸ 'ਤੇ 10 ਹਜ਼ਾਰ ਰੁਪਏ ਦੀ ਬੰਪਰ ਛੂਟ ਮਿਲ ਰਹੀ ਹੈ।
ਆਈਫੋਨ 7 ਤੇ ਆਈਫੋਨ 7 ਪਲੱਸ ਦੀ ਪ੍ਰੀ ਬੁਕਿੰਗ ਕਰਵਾਉਣ 'ਤੇ ਸਿਟੀ ਬੈਂਕ ਯੂਜਰਜ਼ ਨੂੰ 10,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ।