ਨਵੀਂ ਦਿੱਲੀ : ਤਿਉਹਾਰਾਂ ਦੇ ਮੌਸਮ ਵਿੱਚ ਲੇਨੋਵੋ ਨੇ ਆਪਣੇ ਖਾਸ ਸਮਾਰਟਫੋਨ ਲੇਨੋਵੋ Z2 ਪਲੱਸ ਸਮਾਰਟ ਫੋਨ 'ਤੇ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਅਮੇਜ਼ਨ ਇੰਡੀਆ ਦੇ 'ਗ੍ਰੇਟ ਇੰਡੀਅਨ ਫੈਸਟੀਵਲ ਸੇਲ' ਦੌਰਾਨ ਇਹ ਆਫਰ ਇੱਕ ਅਕਤੂਬਰ ਤੋਂ ਉਪਲਬਧ ਹੋ ਗਿਆ ਹੈ।
ਕੰਪਨੀ ਦੇ ਹਾਲ ਹੀ ਵਿੱਚ ਲਾਂਚ ਹੋਏ ਇਸ ਸਮਾਰਟਫੋਨ 'ਤੇ ਤੁਸੀਂ 12000 ਰੁਪਏ ਦੀ ਬੰਪਰ ਛੂਟ ਲੈ ਸਕਦੇ ਹੋ। ਇਹ ਆਫਰ ਫੋਨ ਦੇ ਐਕਸਚੇਂਜ 'ਤੇ ਮਿਲੇਗਾ। ਇਸ ਫੋਨ ਦੇ 3 ਜੀ.ਬੀ. ਰੈਮ ਤੇ 32 ਜੀ.ਬੀ. ਸਟੋਰੇਜ਼ ਵਾਲੇ ਮਾਡਲ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਜਦਕਿ 4 ਜੀ.ਬੀ. ਰੈਮ ਤੇ 64 ਜੀ.ਬੀ. ਸਟੋਰੇਜ਼ ਵਾਲੇ ਮਾਡਲ ਦੀ ਕੀਮਤ 19,999 ਰੁਪਏ ਰੱਖੀ ਗਈ ਹੈ।
ਨਾਲ ਹੀ ਤੁਸੀਂ ਇਸ ਫੋਨ ਨੂੰ ਜ਼ੀਰੋ ਫੀਸਦੀ ਵਿਆਜ ਦੇ ਨਾਲ ਈ.ਐਮ.ਆਈ. 'ਤੇ ਖਰੀਦ ਸਕਦੇ ਹੋ। ਫੋਨ ਦੀ ਬਾਕੀ ਖਾਸੀਅਤ ਵਿੱਚ ਇਸ ਦਾ ਫੁੱਲ ਐਚ.ਡੀ. ਸਕਰੀਨ, ਫੋਨ ਦਾ ਡਿਸਪਲੇ ਪਿਕਸਸ ਡੈਨਿਸਿਟੀ 441 ਹੈ। ਫੋਨ ਵਿੱਚ 3500 mAh ਦੀ ਸ਼ਕਤੀਸ਼ਾਲੀ ਬੈਟਰੀ ਹੈ ਜੋ ਸਾਧਾਰਨ ਵਰਤੋਂ 'ਤੇ ਇੱਕ ਦਿਨ ਤੋਂ ਜ਼ਿਆਦਾ ਦਾ ਬੈਕਅਪ ਦੇ ਸਕਦੀ ਹੈ।
ਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Z2 ਸਮਾਰਟਫੋਨ ਐਂਡਰਾਇਡ ਮਾਰਸ਼ਮੈਲੋ 6.0.1 'ਤੇ ਚਲਦਾ ਹੈ। ਫੋਨ ਵਿੱਚ ਗੂਗਲ ਨਾਓ ਲਾਂਚਰ ਵੀ ਦਿੱਤਾ ਗਿਆ ਹੈ।