ਨਵੀਂ ਦਿੱਲੀ : ਉਹਾਰਾਂ ਦੇ ਮੌਕੇ 'ਤੇ ਆਨਲਾਈਨ ਵੈੱਬਸਾਈਟ 'ਤੇ ਬੰਪਰ ਸੇਲ ਚੱਲ ਰਹੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਨਵਾਂ ਸਮਾਰਟ ਫ਼ੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਫੋਨਾਂ ਬਾਰੇ ਜੋ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ।
ਲੈਨੋਵੇ ਦੇ Z2 ਪਲਸ ਸਮਾਰਟ ਫ਼ੋਨ ਦੀ ਕੀਮਤ 17,999 ਰੁਪਏ ਹੈ। 5 ਇੰਚ ਵਾਲੇ ਇਸ ਫ਼ੋਨ ਵਿੱਚ ਕਵਾਲਕਾਮ ਸਨੈਪਡਰੈਗਨ 820 ਦਮਦਾਰ ਪ੍ਰੋਸੈੱਸਰ ਦਿੱਤਾ ਗਿਆ ਹੈ। ਫ਼ੋਨ ਵਿੱਚ 3 ਜੀ.ਬੀ. ਰੈਮ ਅਤੇ 3500mAh ਦੀ ਬੈਟਰੀ ਵੀ ਦਿੱਤੀ ਗਈ ਹੈ।
ਮਿਡ ਰੇਂਜ ਕੈਟਾਗਰੀ ਵਿੱਚ ਸੈਮਸੰਗ ਗਲੈਕਸੀ ON8 ਚੰਗਾ ਵਿਕਲਪ ਹੈ। 15,990 ਰੁਪਏ ਦੀ ਕੀਮਤ ਵਾਲਾ ਇਸ ਸਮਾਰਟ ਫ਼ੋਨ ਦਾ ਡਿਸਪਲੇ ਸਾਈਜ਼ 5.5 ਇੰਚ ਹੈ। ਇਹ ਫ਼ੋਨ 3 ਜੀ.ਬੀ. ਰੈਮ ਅਤੇ 3300OmAh ਨਾਲ ਬਾਜ਼ਾਰ ਵਿੱਚ ਆ ਰਿਹਾ ਹੈ।
7,999 ਦੀ ਕੀਮਤ ਵਾਲਾ ਮੋਟੋ E3 ਪਾਵਰ ਬਜਟ ਰੇਂਜ ਵਿੱਚ ਵਧੀਆ ਆਪਸ਼ਨ ਹੈ। 5 ਇੰਚ ਦੇ ਇਸ ਸਮਾਰਟ ਫ਼ੋਨ ਵਿੱਚ 3GB ਰੈਮ ਅਤੇ 3500mAh ਬੈਟਰੀ ਦਿੱਤੀ ਗਈ ਹੈ।
HTC ਡਿਜਾਇਰ 10 ਦੀ ਕੀਮਤ 15,999 ਰੁਪਏ ਹੈ। ਇਸ ਫ਼ੋਨ ਵਿੱਚ 3GB ਰੈਮ ਹੈ। ਫ਼ੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
10,999 ਦੀ ਕੀਮਤ ਵਾਲਾ CoolPad ਨੋਟ 5 ਸ਼ਾਨਦਾਰ ਸਮਾਰਟ ਫ਼ੋਨ ਹੈ। ਇਸ ਫ਼ੋਨ ਵਿੱਚ 4GB ਰੈਮ ਦਿੱਤਾ ਗਿਆ ਹੈ। ਕਵਾਲਕਾਮ ਸਨੈਪਡਰੈਗਨ 617 ਪ੍ਰੋਸੈੱਸਰ ਵਾਲੇ ਇਸ ਫ਼ੋਨ ਵਿੱਚ 4010mAh ਦੀ ਬੈਟਰੀ ਹੈ।