ਨਵੀਂ ਦਿੱਲੀ : ਇਲੈੱਕਟ੍ਰਾਨਿਕ ਕੰਪਨੀ ਸੋਨੀ ਨੇ ਵੀਰਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਐਕਸਪੀਰੀਆ ਰੇਂਜ ਦਾ ਇੱਕ ਹੋਰ ਪ੍ਰੀਮੀਅਮ ਫਲੈਗਸ਼ਿਪ ਸਮਾਰਟ ਫ਼ੋਨ ਲਾਂਚ ਕੀਤਾ ਹੈ, ਜੋ ਟ੍ਰਿੱਪਲ ਇਮੇਜ ਸੈਂਸਿੰਗ ਤਕਨੀਕ ਨਾਲ ਲੈਸ ਹੈ। ਐਕਸਪੀਰੀਆ XZ ਸਾਰੇ ਸੋਨੀ ਆਊਟ ਅਤੇ ਪ੍ਰਮੁੱਖ ਆਉਟਲੇਟ 'ਤੇ 10 ਅਕਤੂਬਰ ਤੋਂ ਵਿੱਕਰੀ ਦੇ ਲਈ ਉਪਲਬਧ ਹੋਵੇਗਾ। ਇਸ ਦੀ ਕੀਮਤ 51,990 ਰੁਪਏ(ਬੈੱਸਟ ਬਾਯ ਵੈਲਯੂ 49,990 ਰੁਪਏ) ਰੱਖੀ ਗਈ ਹੈ।

ਵਾਟਰ ਰੇਸਿਸਟੇਂਟ ਐਕਸਪੀਰੀਆ XZ ਵਿੱਚ ਬਿਹਤਰੀਨ ਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ 23 ਮੈਗਾਪਿਕਸਲ ਦਾ ਹੈ। ਜੋ ਟ੍ਰਿਪੱਲ ਸੈਂਸਿੰਗ ਤਕਨੀਕ ਦੇ ਨਾਲ ਆਉਂਦਾ ਹੈ। ਜਿਸ ਦੀ ਮਦਦ ਨਾਲ ਤਿੰਨ ਗੁਣਾ ਕਲੀਅਰ ਫੋਟੋ ਆਏਗੀ। ਇਸ ਦਾ ਫਰੰਟ ਕੈਮਰਾ ਵਾਈਡ ਐਂਗਲ ਲੈਸ ਦੇ ਨਾਲ 13 ਮੈਗਾਪਿਕਸਲ ਸ਼ਕਤੀ ਵਾਲਾ ਹੈ।

ਕੰਪਨੀ ਨੇ ਇੱਕ ਬਿਆਨ ਜਾਰੀ ਕਰ ਕਿਹਾ, 'ਐਕਸਪੀਰੀਆ XZ ਦੁਨੀਆ ਦਾ ਪਹਿਲਾ ਸਮਾਰਟ ਫ਼ੋਨ ਹੈ, ਜਿਸ ਵਿੱਚ 5-ਐਕਸੈੱਸ ਵੀਡੀਓ ਸਟੈਬਲਾਈਜੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਤਾਂਕਿ ਬਿਹਤਰੀਨ ਵੀਡੀਓ ਅਤੇ ਤਸਵੀਰਾਂ ਲਈਆਂ ਜਾ ਸਕਣ। ਇਸ ਤਕਨੀਕ ਨੂੰ ਅੱਗੇ ਅਤੇ ਪਿੱਛੇ ਦੋਹੇਂ ਕੈਮਰਾ ਵਿੱਚ ਲਗਾਇਆ ਗਿਆ ਹੈ।'

ਐਕਸਪੀਰੀਆ XZ ਲੂਪ ਸਰਫੇਸ ਡਿਜ਼ਾਈਨ ਵਿੱਚ ਹੈ। ਜਿਸ ਦੀ ਸਕਰੀਨ 5.2 ਇੰਚ ਫੁੱਲ ਐਚ.ਡੀ. ਡਿਸਪਲੇ ਗੋਰਿੱਲਾ ਗਲਾਸ ਦੇ ਨਾਲ ਆਉਂਦੀ ਹੈ। ਇਸ ਦੀ ਬਾਡੀ ਮੈਟਲ ਨਾਲ ਬਣੀ ਹੈ। ਇਸ ਵਿੱਚ ਫਿੰਗਰ ਪ੍ਰਿੰਟ ਵੀ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰ ਇੱਕ ਹੀ ਵਾਰ ਵਿੱਚ ਡਿਵਾਈਸ ਅਨਲਾਕ ਕਰ ਸਕਦੇ ਹਨ।

ਇਸ ਵਿੱਚ ਕਵਾਲਕੋਮ ਸਨੈਪਡਰੈਗਨ 820 ਦਾ 2.15GHz 64 ਬਿਚ ਪ੍ਰੋਸੈੱਸਰ, 64 ਜੀ.ਬੀ. ਇੰਟਰਨਲ ਮੈਮਰੀ ਅਤੇ 3 ਜੀ.ਬੀ. ਰੈਮ ਹੈ। ਇਸ ਦੀ ਬੈਟਰੀ ਦੀ ਸ਼ਕਤੀ 2900mAh ਹੈ। ਇਹ ਡੂਅਲ ਸਿੰਮ ਸਮਾਰਟ ਫ਼ੋਨ ਹੈ। ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G, VoLTE, ਵੀ.ਆਈ.ਐਲ.ਟੀ.ਈ., VoWifi, ਵਾਈਫਾਈ, ਜੀ.ਪੀ.ਐਸ., ਬਲ਼ੂ ਟੁੱਥ ਅਤੇ NFC ਕਨੈਕਟਿਵਿਟੀ ਨਾਲ ਲੈਸ ਹੈ।
ਇਹ ਫ਼ੋਨ ਐਂਡਰਾਇਡ ਮਾਰਸ਼ਮੈਲੋ 'ਤੇ ਆਧਾਰਿਤ ਹੈ, ਜਿਸ ਦਾ ਜਲਦ ਹੀ ਨਾਗਟ ਅੱਪਡੇਟ ਜਾਰੀ ਕੀਤਾ ਜਾਵੇਗਾ।