ਨਵੀਂ ਦਿੱਲੀ : ਹੌਂਡਾ ਦੀ ਨਵੀਂ ਬ੍ਰਿਓ ਲਾਂਚਿੰਗ ਲਈ ਤਿਆਰ ਹੈ। ਇਸ ਨੂੰ ਕੰਪਨੀ ਦੀ ਡੀਲਰਸ਼ਿਪ 'ਤੇ ਵੇਖਿਆ ਗਿਆ ਹੈ। ਖਬਰਾਂ ਹਨ ਕਿ ਨਵੀਂ ਬ੍ਰਿਓ ਨੂੰ ਇਸ ਸਾਲ ਲਾਂਚ ਕੀਤਾ ਜਾਵੇਗਾ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬ੍ਰਿਓ ਡਿਜ਼ਾਈਨ, ਫੀਚਰਜ਼ ਤੇ ਇੰਜਨ ਨਾਲ ਜੁੜੀ ਜਾਣਕਾਰੀ।
ਡਿਜ਼ਾਇਨ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਬਦਲਾਅ ਇਸ ਦੇ ਅਗਲੇ ਹਿੱਸੇ ਵਿੱਚ ਹੋਇਆ ਹੈ। ਸਾਈਡ ਤੇ ਪਿਛਲੇ ਪਾਸੇ ਕੋਈ ਬਦਲਾਅ ਨਹੀਂ ਹੋਇਆ। ਵੇਖਣ ਵਿੱਚ ਇਹ ਫੇਸਲਿਫਟ ਅਮੇਜ਼ ਨਾਲ ਮਿਲਦਾ ਹੈ। ਅੱਗੇ ਵੱਲ ਨਵਾਂ ਬੰਪਰ ਹੈ ਤੇ ਨਵੀਂ ਗਰਿੱਲ ਦਿੱਤੀ ਗਈ ਹੈ।
ਨਵੇਂ ਬੰਪਰ ਦੀ ਵਜ੍ਹਾ ਨਾਲ ਇਹ ਹੁਣ ਗੱਡੀ ਜ਼ਿਆਦਾ ਚੌੜੀ ਨਜ਼ਰ ਆਉਂਦੀ ਹੈ। ਨਵੀਂ ਚਮਕੀਲੀ ਬਲੈਕ ਗ੍ਰਿਲ ਇਸ ਨੂੰ ਪਹਿਲਾਂ ਤੋਂ ਜ਼ਿਆਦਾ ਖਿੱਚਵੀਂ ਬਣ ਗਈ ਹੈ। ਹੈੱਡਲੈਂਪਸ ਦੇ ਡਿਜ਼ਾਇਨ ਨੂੰ ਮੌਜ਼ੂਦਾ ਵਰਜਨ ਜਿਹੀ ਹੀ ਰੱਖਿਆ ਗਿਆ ਹੈ।
ਨਵੀਂ ਬ੍ਰਿਓ ਦੇ ਐਕਸਟੀਰੀਅਰ 'ਤੇ ਕੋਈ ਹੋਰ ਫੀਚਰਜ਼ ਨਹੀਂ ਜੋੜੇ ਗਏ ਹਨ। ਕੈਬਿਨ ਵਿੱਚ ਨਵਾਂ ਆਡੀਓ ਸਿਸਟਮ ਦਿੱਤਾ ਗਿਆ ਹੈ, ਜੋ ਬਲੂਟੁੱਥ ਤੇ ਆਡੀਓ ਸਟ੍ਰੀਮਿੰਗ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਸੀ.ਡੀ. ਪਲੇਅਰ ਦੀ ਸੁਵਿਧਾ ਨਹੀਂ ਮਿਲੇਗੀ। ਹੌਂਡਾ ਅਮੇਜ਼ ਦੀ ਤਰ੍ਹਾਂ ਨਵੀਂ ਬ੍ਰਿਓ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ ਏ.ਸੀ. ਮਿਲੇਗਾ।
ਪਾਵਰ ਸਪੈਸੀਫਿਕੇਸ਼ਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਸੰਭਾਵਨਾ ਹੈ ਕਿ ਇਸ ਵਿੱਚ ਜ਼ਿਆਦਾ ਮੌਜ਼ੂਦਾ ਬ੍ਰਿਓ ਵਾਲਾ ਹੀ ਪੈਟਰੋਲ ਇੰਜ਼ਨ ਆ ਸਕਦਾ ਹੈ। ਮੌਜ਼ੂਦਾ ਬ੍ਰਿਓ ਵਿੱਚ 1.2 ਲੀਟਰ ਦਾ ਪੈਟਰੋਲ ਇੰਜਨ ਦਿੱਤਾ ਗਿਆ ਹੈ। ਜੋ 88 ਪੀ.ਐਸ. ਦੀ ਪਾਵਰ ਤੇ 109 ਐਨ.ਐਮ. ਦਾ ਟਾਰਕ ਦਿੰਦਾ ਹੈ। ਮੌਜ਼ੂਦਾ ਬ੍ਰਿਓ ਵਿੱਚ 5-ਸਪੀਡ ਮੈਨੂਅਲ ਤੇ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਮੌਜ਼ੂਦ ਹੈ। ਸੰਭਾਵਨਾ ਹੈ ਕਿ ਨਵੀਂ ਬ੍ਰਿਓ ਵਿੱਚ 5-ਸਪੀਡ ਮੈਨੂਅਲ ਤੋਂ ਇਲਾਵਾ ਨਵਾਂ ਸੀ.ਵੀ.ਟੀ. ਗਿਅਰਬਾਕਸ ਦਿੱਤਾ ਜਾ ਸਕਦਾ ਹੈ।