ਨਵੀਂ ਦਿੱਲੀ: ਜੀਓ ਸਿੰਮ ਤੋਂ ਬਾਅਦ ਹੁਣ ਕੰਪਨੀ ਨੇ ਇੱਕ ਹੋਰ ਡਿਵਾਈਸ ਲਾਂਚ ਕਰ ਦਿੱਤੀ ਹੈ। jioFi ਤੋਂ ਬਾਅਦ ਹੁਣ jio ਡੌਂਗਲ ਵੀ ਬਾਜ਼ਾਰ 'ਚ ਉਤਾਰ ਦਿੱਤਾ ਗਿਆ ਹੈ। ਟਵਿੱਟਰ ਯੂਜਰ ਯਤਿਨ ਚਾਵਲਾ ਨੇ ਟਵੀਟ ਕਰਕੇ ਇਸ ਡਿਵਾਈਸ ਦੀ ਜਾਣਕਾਰੀ ਦਿੱਤੀ ਹੈ। ਚਾਵਲਾ ਨੇ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਮੁਤਾਬਕ ਇਹ ਡਿਵਾਈਸ ਵੀ ਰਿਲਾਇੰਸ ਡਿਜੀਟਲ ਸਟੋਰ 'ਤੇ ਉਪਲੱਬਧ ਹੈ।
ਇਸ ਡਿਵਾਈਸ ਨਾਲ ਤੁਸੀਂ ਬਿਨਾ 4ਜੀ ਡਿਵਾਈਸ ਦੇ ਵੀ ਹਾਈਸਪੀਡ ਇੰਟਰਨੈੱਟ ਚਲਾ ਸਕਦੇ ਹੋ। ਇਸ ਦੀ ਕੀਮਤ 19,99 ਰੁਪਏ ਦੱਸੀ ਗਈ ਹੈ। ਇਸ ਤੋਂ ਪਹਿਲਾਂ jioFi 2 ਲਾਂਚ ਕੀਤਾ ਗਿਆ ਸੀ। ਇਸ ਡਿਵਾਈਸ 'ਚ Oled ਡਿਸਪਲੇਅ ਤੇ 2600mAh ਦੀ ਬੈਂਟਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਾਲੇ ਜੀਓਫਾਈ 4G 'ਚ 2300mAh ਦੀ ਬੈਟਰੀ ਦਿੱਤੀ ਗਈ ਸੀ।