ਨਵੀਂ ਦਿੱਲੀ: ਕੈਨੇਡਾ ਦੀ ਸਮਰਾਟਫ਼ੋਨ ਕੰਪਨੀ ਬਲੈਕਬੇਰੀ ਨੇ ਹੁਣ ਸਮਰਾਟਫੋਨ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਵਿੱਤੀ ਸਾਲ ਦੇ ਦੂਜੀ ਤਿਮਾਹੀ ਵਿੱਚ ਕੰਪਨੀ ਨੂੰ ਕੋਈ ਮੁਨਾਫ਼ਾ ਨਹੀਂ ਹੋਇਆ। ਕੰਪਨੀ ਘਾਟੇ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਵਿੱਚ ਕੰਪਨੀ ਨੇ ਆਖਿਆ ਹੈ ਕਿ ਉਹ ਆਪਣੇ ਫ਼ੋਨ ਦਾ ਉਤਪਾਦਨ ਬੰਦ ਕਰ ਰਹੀ ਹੈ।

ਕੰਪਨੀ ਹੁਣ ਸਿਰਫ਼ ਬਲੈਕਬੇਰੀ ਦੇ ਸਾਫਟਵੇਅਰ ਉੱਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹੈ। ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਕੰਪਨੀ ਨੂੰ 5 ਫ਼ੀਸਦੀ ਦਾ ਘਾਟਾ ਹੋਇਆ ਹੈ। ਦੂਜੇ ਪਾਸੇ ਸਾਫ਼ਟਵੇਅਰ ਕਾਰੋਬਾਰ ਵਿੱਚ ਕੰਪਨੀ ਨੂੰ 156 ਮਿਲੀਅਨ ਡਾਲਰ ਦੀ ਕਮਾਈ ਦੇ ਨਾਲ ਦੁੱਗਣਾ ਫ਼ਾਇਦਾ ਹੋਇਆ ਹੈ।

ਕੰਪਨੀ ਦੇ ਸੀ.ਈ.ਓ. ਚੇਨ ਨੇ ਸਤੰਬਰ ਤੱਕ ਦਾ ਵਕਤ ਦਾ ਦਿੱਤਾ ਸੀ ਜਿਸ ਆਖਿਆ ਗਿਆ ਸੀ ਕਿ ਜੇਕਰ ਸਮਰਾਟਫ਼ੋਨ ਵਿੱਚ ਕੋਈ ਮੁਨਾਫ਼ਾ ਨਹੀਂ ਹੁੰਦਾ ਤਾਂ ਇਸ ਦਾ ਉਤਪਾਦਨ ਬੰਦ ਕਰਨ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਕੰਪਨੀ ਨੇ ਸਾਫ਼ਟਵੇਅਰ ਦਾ ਕਾਰੋਬਾਰ ਜਾਰੀ ਰੱਖਣਾ ਦਾ ਫ਼ੈਸਲਾ ਕੀਤਾ ਹੈ।