ਨਵੀਂ ਦਿੱਲੀ : ਮੋਬਾਈਲ ਕੰਪਨੀ ਸੈਮਸੰਗ ਦੇ ਗਲੈਕਸੀ ਨੋਟ 7 ਨੂੰ ਖ਼ਰੀਦਣ ਦੀ ਚਾਹ ਰੱਖਣ ਵਾਲਿਆਂ ਦੇ ਲਈ ਚੰਗੀ ਖ਼ਬਰ ਹੈ। ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਨੋਟ 7 ਨੂੰ ਜਹਾਜ਼ ਵਿੱਚ ਲੈ ਕੇ ਜਾਣ 'ਤੇ ਲੱਗੇ ਬੈਨ ਨੂੰ ਹਟਾਉਣ ਬਾਰੇ ਜਾਣਕਾਰੀ ਦਿੱਤੀ ਹੈ। ਨੋਟ 7 ਦੀ ਬੈਟਰੀ ਫੱਟਣ ਦੀਆਂ ਆ ਰਹਿਆਂ ਖ਼ਬਰਾਂ ਤੋਂ ਬਾਅਦ ਪਿਛਲੇ ਮਹੀਨੇ ਇਸ 'ਤੇ ਡੀ.ਜੀ.ਸੀ.ਏ. ਨੇ ਫਲਾਈਟ ਵਿੱਚ ਲੈ ਕੇ ਜਾਣ 'ਤੇ ਬੈਨ ਲਾ ਦਿੱਤਾ ਸੀ।
ਡੀ.ਜੀ.ਸੀ.ਏ. ਨੇ ਕਿਹਾ ਹੈ ਕਿ 15 ਸਤੰਬਰ ਤੋਂ ਬਾਅਦ ਖ਼ਰੀਦੇ ਗਏ ਨੋਟ 7 'ਤੇ ਬੈਨ ਲਾਗੂ ਰਹੇਗਾ। 15 ਸਤੰਬਰ ਤੋਂ ਪਹਿਲਾਂ ਖ਼ਰੀਦੇ ਗਏ ਨੋਟ 7 ਨੂੰ ਹਾਲੇ ਵੀ ਫਲਾਈਟ ਵਿੱਚ ਲੈ ਕੇ ਜਾਣ ਵੇਲੇ ਬੈਗ ਵਿੱਚ ਹੀ ਰੱਖਣਾ ਹੋਵੇਗਾ।
ਨੋਟ 7 ਦੀ ਲਾਂਚ ਤੋਂ ਬਾਅਦ ਤੋਂ ਹੀ ਉਸ ਦੇ ਚਾਰਜਿੰਗ ਵੇਲੇ ਬੈਟਰੀ ਦੇ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਸੈਮਸੰਗ ਨੇ ਨੋਟ 7 ਦੇ ਲਈ ਅੱਪਡੇਟ ਵੀ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਫ਼ੋਨ ਚਾਰਜ ਹੋਣਾ ਬੰਦ ਹੋ ਗਿਆ ਸੀ।