ਨਵੀਂ ਦਿੱਲੀ : ਹੁਣ ਤੱਕ ATM ਮਸ਼ੀਨ ਸਿਰਫ ਕੈਸ਼ ਕੱਢਣ ਦੇ ਲਈ ਹੀ ਜਾਣੀ ਜਾਂਦੀ ਹੈ। ਪਰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਇੱਕ ਅਜਿਹੇ ATM ਦੀ ਸ਼ੁਰੂਆਤ ਹੋਈ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ। ਇਸ ATM ਤੋਂ ਫਿਲਮ ਜਾਂ ਫਲਾਇਟ ਦੀ ਟਿਕਟ ਬੁੱਕ ਕੀਤੀ ਜਾ ਸਕਦਾ ਹੈ। ਇੱਥੋਂ ਤੱਕ ਕੀ ਗੈਸ ਬਿੱਲ ਦਾ ਭੁਗਤਾਨ ਤੱਕ ਵੀ ਕੀਤਾ ਜਾ ਸਕਦਾ ਹੈ। ਸਿਰਫ ਇਨ੍ਹਾਂ ਹੀ ਨਹੀਂ ਇਸ ATM ਤੋਂ ਤੁਸੀਂ ਬਾਜ਼ਾਰੀ ਮੁੱਲ 'ਤੋ ਸੋਨੇ ਦੀ ਸਿੱਕੇ ਵੀ ਖਰੀਦ ਸਕਦੇ ਹੋ।
ਇਸ ATM ਦੀ ਵਰਤੋਂ ਕਰਨ ਦੇ ਲਈ ਤੁਹਾਨੂੰ ਆਪਣੇ ATM ਕਾਰਡ ਨੂੰ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ATM ਰਜਿਸਟਰਡ ਮੋਬਾਈਲ 'ਤੇ OTP ਦੇ ਜਰਿਏ ਅਤੇ ਆਧਾਰ-ਕਾਰਡ ਪਲੇਟਫਾਰਮ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਲੈਕਟ੍ਰਾਨਿਕ ਪੇਮੇਂਟ ਐਂਡ ਸਰਵਿਸ ਦੇ ਪ੍ਰੇਜਿਡੇਂਟ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਇਨ੍ਹਾਂ ATM ਤੋਂ 50 ਹਜ਼ਾਰ ਤੱਕ ਦਾ ਲੋਨ ਉਸ ਸਮੇਂ ਹੀ ਲਿਆ ਜਾ ਸਕਦਾ ਹੈ। ਇਸ ATM ਨੂੰ ਲਗਾਉਣ ਵਾਲੀ ਕੰਪਨੀ ਭਾਰਤੀ ਬੈਂਕਾਂ ਨਾਲ ਵੀ ਅਜਿਹੇ ਹੋਰ ATM ਲਗਾਉਣ ਬਾਰੇ ਗੱਲ ਕਰ ਰਹੀ ਹੈ।