ਨਵੀਂ ਦਿੱਲੀ : ਮੋਬਾਈਲ ਕੰਪਨੀ ਸੈਮਸੰਗ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਗਲੈਕਸੀ ਸੀਰੀਜ਼ ਦਾ A9 ਪ੍ਰੋ ਸਮਾਰਟ ਫ਼ੋਨ ਲਾਂਚ ਕੀਤਾ ਸੀ। ਲਾਂਚ ਸਮੇਂ ਇਸ ਸਮਾਰਟ ਫ਼ੋਨ ਦੀ ਕੀਮਤ 32,490 ਰੁਪਏ ਰੱਖੀ ਗਈ ਸੀ।

ਇੱਕ ਵੈੱਬਸਾਈਟ ਨੇ ਗਲੈਕਸੀ A9 ਪ੍ਰੋ ਦੇ ਅੰਤੁਤੂ ਬੈਂਚ ਮਾਰਕ ਦੇ ਆਂਕੜੇ ਜਾਰੀ ਕੀਤੇ ਹਨ। ਅੰਤੁਤੂ ਬੈਂਚ ਮਾਰਕ ਦੇ ਆਂਕੜੇ ਵਿੱਚ A9 ਪ੍ਰੋ ਨੇ 73906 ਪਵਾਇੰਟਸ ਸਕੋਰ ਕੀਤੇ ਹਨ। ਗਲੈਕਸੀ A9 ਪ੍ਰੋ ਦਾ ਸਕੋਰ ਆਕੜਿਆਂ ਦੇ ਲਿਹਾਜ਼ ਨਾਲ ਲੈਨੋਵੋ K5 ਨੋਟ ਅਤੇ ਆਸੂਸਰ Zenfone3 ਤੋਂ ਕਿਤੇ ਜ਼ਿਆਦਾ ਬਿਹਤਰ ਹੈ।

A9 ਪ੍ਰੋ ਵਿੱਚ ਇੰਚ ਦੀ ਕਵਰਡ ਗਲਾਸ ਦੇ ਨਾਲ ਫੁੱਲ HD ਸਕਰੀਨ ਹੈ। ਜਿਸ ਦੀ ਰਿਜਾਲਯੂਸ਼ਨ 1080×1920 ਪਿਕਸਲ ਹੈ। ਇਸ ਸਮਾਰਟ ਫ਼ੋਨ ਵਿੱਚ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈੱਸਰ ਦੇ ਨਾਲ 4GB ਰੈਮ ਦਿੱਤੀ ਗਈ ਹੈ। ਫ਼ੋਨ ਵਿੱਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ।

ਇਸ ਫ਼ੋਨ ਨੂੰ ਸੈਮਸੰਗ ਗਲੈਕਸੀ ਨੋਟ5, ਗਲੈਕਸੀ S7 ਤਰ੍ਹਾਂ ਹੀ ਗਲਾਸ ਬਾਡੀ ਅਤੇ ਮੈਟਲ ਫਰੇਮ ਦਾ ਡਿਜ਼ਾਈਨ ਦਿੱਤਾ ਗਿਆ ਹੈ। ਸੈਮਸੰਗ ਫ਼ੋਨ ਵਿੱਚ ਬਹੁਤ ਦਮਦਾਰ 5000mAh ਦੀ ਬੈਟਰੀ ਦਿੱਤੀ ਗਈ ਹੈ। A9 ਪ੍ਰੋ ਵਿੱਚ ਫਿੰਗਰ ਪ੍ਰਿੰਟ ਸੈਂਸਰ ਵੀ ਹਨ। ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਫ਼ੋਨ ਵਿੱਚ ਬਲੂਟੁੱਖ, ਜੀ.ਪੀ.ਐਸ., ਐਨ.ਐਫ.ਸੀ.,ਵਾਈ-ਫਾਈ ਅਤੇ ਯੂ.ਐਸ.ਬੀ. ਫ਼ੀਚਰ ਮੌਜੂਦ ਹੈ।