ਨਵੀਂ ਦਿੱਲੀ: ਸੈਮਸੰਗ ਨੇ ਭਾਰਤ ਵਿੱਚ Galaxy J7 Duo ਸਮਾਰਟਫੋਨ ਨੂੰ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ’ਤੇ ਲਿਸਟ ਕੀਤਾ ਹੈ। ਕੰਪਨੀ ਦੇ ਇਸ ਕਦਮ ਨੂੰ ਵੇਖਦਿਆਂ ਲੱਗਦਾ ਹੈ ਕਿ ਕੰਪਨੀ ਭਾਰਤ ਵਿੱਚ ਜਲਦੀ ਹੀ ਇਸ ਫੋਨ ਨੂੰ ਲਾਂਚ ਕਰੇਗੀ।

 

Samsung Galaxy J7 Duo ਵਿੱਚ ਡੁਅਲ ਰੀਅਰ ਕੈਮਰਾ ਤੇ ਵਿਕਲਪੀ ਹੋਮ ਹੋਏਗਾ। ਇਹ ਫੋਨ ਸੈਮਸੰਗ ਇੰਡੀਆ ਦੀ ਵੈੱਬਸਾਈਟ ’ਤੇ ਤਾਂ ਲਿਸਟ ਕਰ ਦਿੱਤਾ ਗਿਆ ਹੈ ਪਰ ਇਸ ਦੀ ਕੀਮਤ ਤੇ ਲਾਂਚ ਤਾਰੀਖ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਹੁਣ ਤਕ ਦੀ ਰਿਪੋਰਟ ਮੁਤਾਬਕ Samsung Galaxy J7 Duo Android OS ’ਤੇ ਕੰਮ ਕਰਦਾ ਹੈ ਹਾਲਾਂਕਿ ਇਸ ਦੇ ਵਰਜਨ ਦੀ ਜਾਣਕਾਰੀ ਨਹੀਂ ਦਿੱਤੀ ਗਈ। ਲੀਕ ਰਿਪੋਰਟ ਮੁਤਾਬਕ ਫੋਨ 8.0 ਓਰੀਓ ਓਐਸ, 5.5 ਇੰਚ ਦੀ ਸੁਪਰ ਈਮੋਲਡ ਸਕਰੀਨ, 4 ਜੀਬੀ ਰੈਮ ਤੇ 1.6GHz ਔਕਟਾ ਕੋਰ ਪ੍ਰੋਸੈਸਰ Exynos 7 ਨਾਲ ਲੈਸ ਹੋਏਗਾ।  ਫੋਨ ਵਿੱਚ 13MP+5MP ਦਾ ਡੁਅਲ ਰੀਅਰ ਕੈਮਰਾ ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਰੀਅਰ ਕੈਮਰਾ ਐਚਡੀ ਵੀਡੀਓ ਰਿਕਾਰਡਿੰਗ ਕਰਨ ਦੇ ਸਮਰਥ ਹੈ। ਇਸ ਨਾਲ 32 ਜੀਬੀ ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।

Samsung Galaxy J7 Duo ਫੋਨ ਵਿੱਚ 4G VoLTE, ਬਲੂਟੁੱਥ ਤੇ ਜੀਪੀਐਸ ਫਿੰਗਰਪ੍ਰਿੰਟ ਸੈਂਸਰ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਦੀ ਬੈਟਰੀ 3000mAh ਦੀ ਹੈ।