ਨਵੀਂ ਦਿੱਲੀ: ਤਕਨੀਕੀ ਕੰਪਨੀ ਸੈਮਸੰਗ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ Galaxy F22 ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਇਸ ਮਿਡ-ਰੇਜ਼ ਵਾਲੇ ਫੋਨ ਨੂੰ ਅੱਜ ਪਹਿਲੀ ਵਾਰ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਦੀ ਪਹਿਲਾ ਸੈੱਲ ਦੁਪਹਿਰ 12 ਵਜੇ ਤੋਂ ਸ਼ੁਰੂ ਕੀਤੀ ਗਈ। ਤੁਸੀਂ ਇਸ ਨੂੰ ਫਲਿੱਪਕਾਰਟ ਰਾਹੀਂ ਖਰੀਦ ਸਕਦੇ ਹੋ। ਫੋਨ ਵਿੱਚ 6000mAh ਦੀ ਸ਼ਕਤੀਸ਼ਾਲੀ ਬੈਟਰੀ ਦੇ ਨਾਲ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ, ਆਫ਼ਰਸ ਅਤੇ ਸਪੈਸੀਫਿਕੇਸ਼ਨਸ:


ਇਹ ਹੈ ਕੀਮਤ ਅਤੇ ਆਫ਼ਰਸ


ਸੈਮਸੰਗ ਗਲੈਕਸੀ ਐਫ 22 ਵੇਰੀਐਂਟ ਦੇ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦੀ ਕੀਮਤ 12,499 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਫੋਨ ਦੀ 6 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 14499 ਰਪਏ ਤੈਅ ਕੀਤੀ ਗਈ ਹੈ।


ਐਕਸਿਸ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਫੋਨ ਖਰੀਦਣ 'ਤੇ 10 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ ਫੋਨ 'ਤੇ 13,700 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ। ਫੋਨ ਡੈਨੀਮ ਬਲਿਊ ਅਤੇ ਡੈਨੀਮ ਬਲੈਕ ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ।


ਸਪੈਸੀਫਿਕੇਸ਼ਨਸ


ਸੈਮਸੰਗ ਗਲੈਕਸੀ ਐਫ 22 ਸਮਾਰਟਫੋਨ 'ਚ 6.4 ਇੰਚ ਦੀ ਐਚਡੀ + ਸੁਪਰ ਐਮੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 700x1600 ਪਿਕਸਲ ਹੈ। ਫੋਨ ਐਂਡਰਾਇਡ 11 ਬੇਸਡ One UI 3.1 'ਤੇ ਕੰਮ ਕਰਦਾ ਹੈ। ਇਹ ਸਮਾਰਟਫੋਨ MediaTek Helio G80 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 1 ਟੀਬੀ ਤੱਕ ਵਧਾਇਆ ਜਾ ਸਕਦਾ ਹੈ।


ਕੈਮਰਾ


ਫੋਟੋਗ੍ਰਾਫੀ ਲਈ ਸੈਮਸੰਗ ਗਲੈਕਸੀ ਐਫ 22 ਵਿਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਸੈਕੰਡਰੀ ਕੈਮਰਾ 8 ਮੈਗਾਪਿਕਸਲ ਦਾ ਹੈ ਅਤੇ 2 ਮੈਗਾਪਿਕਸਲ ਡੂੰਘਾਈ ਸੈਂਸਰ ਦੇ ਨਾਲ 2 ਮੈਗਾਪਿਕਸਲ ਦਾ ਅਲਟਰਾਵਾਈਡ ਸੈਂਸਰ ਦਿੱਤਾ ਗਿਆ ਹੈ।


ਬੈਟਰੀ ਅਤੇ ਕੁਨੈਕਟੀਵਿਟੀ


ਪਾਵਰ ਲਈ, ਫੋਨ ਦੀ 6000mAh ਦੀ ਮਜ਼ਬੂਤ ​​ਬੈਟਰੀ ਹੈ, ਜੋ 25 ਡਬਲਯੂ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4 ਜੀ ਐਲਟੀਈ, ਵਾਈ-ਫਾਈ, ਬਲੂਟੁੱਥ, ਜੀਪੀਐਸ ਅਤੇ ਯੂਐਸਬੀ, ਐਨਐਫਸੀ ਵਰਗੇ ਫੀਚਰਸ ਦਿੱਤੇ ਗਏ ਹਨ। ਸੈਫਟੀ ਲਈ ਫੋਨ ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸੈਂਸਰ ਵੀ ਹੈ।


ਇਹ ਵੀ ਪੜ੍ਹੋ: Yashpal Sharma Death: ਕਪਿਲ ਦੇਵ ਯਸ਼ਪਾਲ ਸ਼ਰਮਾ ਨੂੰ ਯਾਦ ਕਰ ਹੋਏ ਭਾਵੁਕ, ਵੀਡੀਓ 'ਚ ਸ਼ੇਅਰ ਕੀਤਾ ਦਰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904