ਸੈਮਸੰਗ Galaxy J7 Nxt ਹੋਇਆ ਸਸਤਾ
ਏਬੀਪੀ ਸਾਂਝਾ | 09 Feb 2018 04:29 PM (IST)
ਨਵੀਂ ਦਿੱਲੀ: ਸੈਮਸੰਗ ਨੇ ਆਪਣੇ ਬਜਟ ਸਮਾਰਟਫੋਨ ਗਲੈਕਸੀ J7 Nxt ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਪਿਛਲੇ ਸਾਲ ਲਾਂਚ ਹੋਇਆ ਸਮਾਰਟਫੋਨ ਹੁਣ 1000 ਰੁਪਏ ਸਸਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ 16 ਜੀਬੀ ਤੇ 32 ਜੀਬੀ ਵਿੱਚ ਲਾਂਚ ਕੀਤਾ ਸੀ। ਇਸ ਦੇ 32 ਜੀਬੀ ਮਾਡਲ ਨੂੰ ਹੁਣ 11,990 ਰੁਪਏੇ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ ਹੁਣ ਤੱਕ 12,999 ਰੁਪਏ ਸੀ। ਇਸ ਤੋਂ ਇਲਾਵਾ 16 ਜੀਬੀ ਮਾਡਲ ਨੂੰ ਹੁਣ 9990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ ਵੀ ਹਜ਼ਾਰ ਰੁਪਏ ਘਟਾਈ ਗਈ ਹੈ। ਗਲੈਕਸੀ Galaxy J7 Nxt ਵਿੱਚ ਡੁਅਲ ਸਿਮ ਸਲੋਟ ਦਿੱਤੇ ਗਏ ਹਨ। ਸਕਰੀਨ 5.5 ਇੰਚ ਦੀ ਹੈ ਜੋ ਕਿ 720x1280 ਪਿਕਸਲ ਦੀ ਸੁਪਰ ਏਮੋਲੇਡ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ 1.6GHz ਆਕਟੋਕੋਰ ਪ੍ਰੋਸੈਸਰ ਤੇ 3 ਜੀਬੀ ਰੈਮ ਵੀ ਦਿੱਤੀ ਗਈ ਹੈ। ਸੈਮਸੰਗ ਦਾ ਇਹ ਗਲੈਕਸੀ ਫੋਨ ਇਨਡ੍ਰਾਇਡ ਨੂਗਾ ਓਐਸ 'ਤੇ ਚਲਦਾ ਹੈ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ ਤੇ ਬੈਕ 12 ਮੈਗਾਪਿਕਸਲ ਦਾ। ਇਸ ਦੀ ਮੈਮਰੀ ਨੂੰ 256 ਜੀਬੀ ਤੱਕ ਵਧਾਈ ਜਾ ਸਕਦੀ ਹੈ। ਇਸ ਫੋਨ ਦੀ ਖਾਸੀਅਤ 3000 ਐਮਏਐਚ ਦੀ ਬੈਟਰੀ ਵੀ ਹੈ।