ਨਵੀਂ ਦਿੱਲੀ: ਸੈਮਸੰਗ ਗਲੈਕਸੀ ਜੇ8 ਸਮਾਰਟਫੋਨ ਅੱਜ ਤੋਂ ਬਜ਼ਾਰ 'ਚ ਉਪਲਬਧ ਹੈ। ਇਸ ਫੋਨ ਨੂੰ ਪਿਛਲੇ ਮਹੀਨੇ ਗਲੈਕਸੀ ਜੇ6 ਦੇ ਨਾਲ ਲਾਂਚ ਕੀਤਾ ਗਿਆ ਸੀ। ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ 'ਚ 18:5:9 ਸੁਪਰ ਏਮੋਲੇਡ ਡਿਸਪਲੇਅ ਦਿੱਤਾ ਗਿਆ ਹੈ ਜੋ ਐਂਡਰਾਇਡ 8.0 ਔਰੀਓ 'ਤੇ ਕੰਮ ਕਰਦਾ ਹੈ। ਇਸ ਫੋਨ 'ਚ ਫੇਸ ਅਨਲਾਕ ਫੀਚਰ ਵੀ ਹੈ।
ਸੈਮਸੰਗ ਗਲੈਕਸੀ ਜੇ8 ਨੂੰ ਭਾਰਤ 'ਚ 18,990 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ। ਇਹ ਫੋਨ ਸਾਰੇ ਰਿਟੇਲ ਆਊਟਲੈਟਸ ਤੇ ਆਨਲਾਈਨ ਉਪਲਬਧ ਹੈ। ਫੋਨ 'ਚ 4 ਜੀਬੀ ਰੈਮ ਤੇ 64 ਜੀਬੀ ਦਾ ਇੰਟਰਨਲ ਸਟੋਰੇਜ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ ਜੇ8 ਦੀ ਖਾਸੀਅਤ:
ਗੈਲੇਕਸੀ ਜੇ8 ਚ ਡਿਊਲ ਕੈਮਰਾ ਸੈਟਅਪ ਹੈ ਜੋ 16 ਮੈਗਾਪਿਕਸਲ ਦੇ ਪ੍ਰਾਇਮਰੀ ਤੇ 5 ਮੈਗਾਪਿਕਸਲ ਦੇ ਸੈਕੰਡਰੀ ਸੈਂਸਰ ਨਾਲ ਆਉਂਦਾ ਹੈ। ਕੈਮਰੇ ਦੇ ਨਾਲ ਹੀ ਫੋਨ 'ਚ ਫਰੰਟ ਤੇ ਬੈਕ ਐਲਈਡੀ ਫਲੈਸ਼ ਦੀ ਵੀ ਸੁਵਿਧਾ ਦਿੱਤੀ ਗਈ ਹੈ। 64 ਜੀਬੀ ਸਟੋਰੇਜ ਵਾਲੇ ਇਸ ਫੋਨ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਨਾਲ 256 ਜੀਬੀ ਤਕ ਵਧਾਇਆ ਜਾ ਸਕਦਾ ਹੈ।
ਗਲੈਕਸੀ ਜੇ8 'ਚ 4ਜੀ VoLTE, ਵਾਈ ਫਾਈ, ਬਲੂਟੁੱਥ, ਜੀਪੀਐਸ/ਏਪੀਐਸ, ਮਾਈਕ੍ਰੋ ਯੂਐਸਬੀ ਪੋਰਟ ਅਤੇ 3.5mm ਦਾ ਹੈਡਫੋਨ ਜੈਕ ਦਿੱਤਾ ਗਿਆ ਹੈ। ਫੋਨ 'ਚ ਇਕ ਚੈਟ ਓਵਰ ਵੀਡੀਓ ਦੀ ਵੀ ਸੁਵਿਧਾ ਦਿੱਤੀ ਗਈ ਹੈ ਜਿਸਦੀ ਮਦਦ ਨਾਲ ਚੈਟ ਕਰਦੇ ਸਮੇਂ ਤੁਸੀਂ ਵੀਡੀਓ ਦੇਖ ਸਕਦੇ ਹੋ।