Samsung Galaxy M32 5G : ਮਸ਼ਹੂਰ ਸਮਾਰਟਫੋਨ ਕੰਪਨੀ Samsung ਨੇ ਅੱਜ ਭਾਰਤ ਵਿੱਚ ਆਪਣੇ Galaxy M32 ਦਾ 5G ਵਰਜਨ ਲਾਂਚ ਕੀਤਾ ਹੈ। ਇਸਨੂੰ ਬਾਜ਼ਾਰ ਵਿੱਚ 18,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ, ਜਿਸ ਨੂੰ ਤੁਸੀਂ 2 ਸਤੰਬਰ ਤੋਂ ਖਰੀਦ ਸਕਦੇ ਹੋ। ਇਸ ਸਮਾਰਟਫੋਨ ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਹ ਕਵਾਡ ਕੈਮਰਾ ਸੈਟਅਪ ਤੋਂ ਇਲਾਵਾ ਮੀਡੀਆਟੈਕ ਡਾਈਮੈਂਸਿਟੀ 720 ਪ੍ਰੋਸੈਸਰ ਨਾਲ ਲੈਸ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ।
ਇਹ ਹੈ ਕੀਮਤ
Samsung Galaxy M32 5G ਸਮਾਰਟਫੋਨ ਦੀ 6 GB ਰੈਮ ਅਤੇ 128 GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 18,999 ਰੁਪਏ ਹੈ, ਜਦੋਂ ਕਿ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਨੂੰ 20,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨ
Samsung Galaxy M32 5G ਸਮਾਰਟਫੋਨ ਵਿੱਚ 6.5 ਇੰਚ ਦੀ HD+ ਡਿਸਪਲੇ ਹੈ। ਇਹ ਫੋਨ ਐਂਡਰਾਇਡ 11 ਬੇਸਡ One UI 'ਤੇ ਕੰਮ ਕਰਦਾ ਹੈ। ਇਹ ਫ਼ੋਨ MediaTek Dimensity 720 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਹੈ, ਜਿਸਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ
Samsung Galaxy M32 5G ਸਮਾਰਟਫੋਨ ਵਿੱਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈਟਅਪ ਹੈ, ਜਿਸਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਕੰਡਰੀ ਲੈਂਸ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਮੈਕਰੋ ਲੈਂਜ਼ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਬੈਟਰੀ ਤੇ ਕੁਨੈਕਟੀਵਿਟੀ
Samsung Galaxy M32 5G ਵਿੱਚ ਪਾਵਰ ਲਈ 5000mAh ਦੀ ਬੈਟਰੀ ਹੈ, ਜੋ 15W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ, ਇਸ ਵਿੱਚ Wi-Fi, 5G, 4G LTE, ਬਲੂਟੁੱਥ 5.0, ਐਨਐਫਸੀ, ਜੀਪੀਐਸ ਅਤੇ ਯੂਐਸਬੀ ਟਾਈਪ-ਸੀ ਪੋਰਟ ਵਰਗੇ ਫੀਚਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Bell Bottom Box Office: ਅਕਸ਼ੇ ਕੁਮਾਰ ਦੀ ਫਿਲਮ 'ਬੈਲ ਬੌਟਮ' ਨੂੰ ਝਟਕਾ, ਹੁਣ ਤੱਕ ਸਿਰਫ ਇੰਨੀ ਕਮਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin