ਨਵੀਂ ਦਿੱਲੀ: ਘੱਟ ਹੀ ਸਮਾਰਟਫੋਨ ਅਜਿਹੇ ਹਨ ਜਿਨ੍ਹਾਂ ਨੇ ਅਜੇ ਤਕ ਸੁਰਖੀਆ ਆਪਣੇ ਨਾਂ ਕੀਤੀਆਂ ਹੋਈਆਂ ਹਨ ਪਰ ਇਸ ਲਾਈਨ ‘ਚ ਸੈਮਸੰਗ ਗੈਲੇਕਸੀ ਐਸ ਕੁਝ ਵੱਖਰਾ ਹੈ। ਗੈਲੇਕਸੀ ਐਸ9 ਜਿੱਥੇ ਇਸ ਸਾਲ ਅਪਗ੍ਰੇਡ ਕੀਤਾ ਗਿਆ ਹੈ ਤਾਂ ਉੱਥੇ ਹੀ ਕੰਪਨੀ S10 ‘ਤੇ ਵੀ ਪੂਰਾ ਧਿਆਨ ਦੇ ਰਹੀ ਹੈ। ਲੀਕਸ ਤੇ ਅਫਵਾਹਾਂ ‘ਤੇ ਯਕੀਨ ਕਰੀਏ ਤਾਂ ਗੈਲੇਕਸੀ ਐਸ 10 ਵੈਰੀਅੰਟ ‘ਚ 12ਜੀਬੀ ਰੈਮ ਦਿੱਤਾ ਜਾ ਰਿਹਾ ਹੈ। ਇਹ ਕੰਪਨੀ ਦਾ ਕਹਿਣਾ ਨਹੀਂ ਸਗੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਹੈ।



ਹਾਂਗਕਾਂਗ ਦੇ GF Securities ਦੀ ਰਿਪੋਰਟ ਮੁਤਾਬਕ ਫੋਨ ‘ਚ 12ਜੀਬੀ ਰੈਮ ਦਿੱਤਾ ਜਾ ਸਕਦਾ ਹੈ। ਉੱਥੇ ਹੀ ਇਸ ‘ਚ 1000 ਜੀਬੀ ਦਾ ਸਟੋਰੇਜ਼ ਦਿੱਤਾ ਜਾ ਸਕਦਾ ਹੈ। ਜਦਕਿ ਇਹ ਨਾਮੁਮਕਿਨ ਜਿਹਾ ਲੱਗ ਰਿਹਾ ਹੈ ਕਿਉਂਕਿ ਕੰਪਨੀ ਨੇ ਅਜੇ ਤਕ ਕਿਸੇ ਵੀ ਡਿਵਾਈਸ ‘ਚ 10ਜੀਬੀ ਤੋਂ ਜ਼ਿਆਦਾ ਦੀ ਰੈਮ ਵੀ ਨਹੀਂ ਦਿੱਤੀ। ਜੇਕਰ ਕੰਪਨੀ ਵੀ 12ਜੀਬੀ ਤਕ ਰੈਮ ਕਰਦੀ ਵੀ ਹੈ ਤਾਂ ਇਸ ਦੀ ਕੀਮਤਾਂ ‘ਚ ਵੀ ਕਾਫੀ ਵਧ ਆਵੇਗੀ।



ਕੁਝ ਹੋਰ ਰਿਪੋਰਟਾਂ ਦੀ ਮੰਨੀਏ ਤਾਂ ਫੋਨ ਦੇ ਪਿੱਛੇ 4 ਕੈਮਰੇ ਹੋਣਗੇ। ਜਦਕਿ ਫ੍ਰੰਟ ‘ਚ ਡਿਊਲ ਕੈਮਰਾ ਹੈਂਡਸੈੱਟ ‘ਚ 6.7 ਇੰਚ ਦੀ ਸਕਰੀਨ ਤੇ 5ਜੀ ਕੈਪੇਬਿਲਟੀ ਦਿੱਤੀ ਜਾਵੇਗੀ। ਗੈਲੇਕਸੀ ਐਸ 10 ‘ਚ 8150 ਐਸਓਸੀ ਦਿੱਤਾ ਗਿਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਫੋਨ ਨੂੰ ਮੋਬਾਈਲ ਵਰਲਡ ਕਾਂਗਰਸ 2019 ‘ਚ ਲੌਂਚ ਕੀਤਾ ਜਾਵੇਗਾ।