ਨਵੀਂ ਦਿੱਲੀ: ਕੀ Samsung Galaxy S11+ ਅਗਲੇ ਸਾਲ ਫੇਰ ਧਮਾਕਾ ਕਰ ਪਾਵੇਗਾ? ਇਹ ਹੁਣ ਇੱਕ ਸਵਾਲ ਹੈ ਪਰ ਹੁਣ ਤੱਕ ਇਸ ਸਮਾਰਟਫੋਨ ਨੂੰ ਲੈ ਕੇ ਜੋ ਵੀ ਖ਼ਬਰਾਂ ਆ ਰਹੀਆਂ ਹਨ, ਉਨ੍ਹਾਂ ਤੋਂ ਅਜਿਹਾ ਲੱਗਦਾ ਹੈ ਕਿ ਇਸ ਵਾਰ ਕੰਪਨੀ ਕੁਝ ਕ੍ਰਾਂਤੀਕਾਰੀ ਫੀਚਰਸ ਨਾਲ ਆਪਣੇ ਫੈਨਸ ਨੂੰ ਹੈਰਾਨ ਕਰਨ ਵਾਲੀ ਹੈ।

ਇਸ ਸਮਾਰਟਫੋਨ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ ਤੇ ਕੁਝ ਕਾਨਸੈਪਟਸ ਨੂੰ ਇੰਟਰਨੈਟ 'ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ, ਪਰ ਆਖਰੀ ਡਿਜ਼ਾਈਨ ਕੀ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ ਪਰ ਇਹ ਸਾਫ ਹੈ ਕਿ ਕੰਪਨੀ ਗਲੈਕਸੀ ਐਸ 11 ਪਲੱਸ ਨੂੰ ਨਵੇਂ ਡਿਜ਼ਾਈਨ ਨਾਲ ਲਾਂਚ ਕਰ ਸਕਦੀ ਹੈ।

ਰਿਪੋਰਟ ਮੁਤਾਬਕ Galaxy S11+ '9-to-1 Bayer ਟੈਕਨਾਲੋਜੀ ਵਾਲਾ ਇੱਕ 108 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਇਸ ਵਾਰ ਵੀ ਕੰਪਨੀ ਪਿਕਸਲ ਬਾਈਡਿੰਗ ਟੈਕਨਾਲੋਜੀ ਦੀ ਵਰਤੋਂ ਕਰੇਗੀ। Galaxy S11+ ਦਾ ਇੱਕ ਕੈਮਰਾ ਮੋਡਿਊਲ ਵੀ ਸੇਅਰ ਕੀਤਾ ਗਿਆ ਹੈ। ਇਸਦੇ ਤਹਿਤ ਤੀਜਾ ਕੈਮਰਾ ਪੈਰੀਸਕੋਪ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦਾ ਲੈਂਸ Oppo Reno 10X Zoom ਤੇ Huawei P30 Pro 'ਚ ਵੀ ਵੇਖਿਆ ਗਿਆ ਹੈ ਤੇ ਆਪਟੀਕਲ ਜ਼ੂਮ ਲਈ ਇਸਤੇਮਾਲ ਕੀਤਾ ਜਾਂਦਾ ਹੈ।



ਟਿਪਸਟਰ ਮੁਤਾਬਕ ਉੱਤੇ ਦਾ ਕੈਮਰਾ ਅਲਟਰਾ ਵਾਈਡ ਐਂਗਲ ਦਾ ਹੋਵੇਗਾ, ਮਿਡਲ ਸੈਂਸਰ ਮੁੱਖ ਕੈਮਰਾ ਹੋਵੇਗਾ, ਜਦੋਂ ਕਿ ਹੇਠਾਂ ਦਿੱਤੇ ਗਏ ਲੈਂਜ਼ ਕੰਪਨੀ ਦੁਆਰਾ ਇੱਕ ਟੈਲੀਫੋਟੋ ਲੈਂਜ਼ ਵਜੋਂ ਵਰਤ ਸਕਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਕੈਮਰਾ ਹੋਵੇਗਾ ਜੋ ਇਸ ਦੇ ਸੱਜੇ ਪਾਸੇ ਹੋਵੇਗਾ ਤੇ ਇਹ ਇੱਕ ToF ਕੈਮਰਾ ਹੋਵੇਗਾ।

ਗਲੈਕਸੀ ਐਸ 11 ਪਲੱਸ ਦਾ 5 ਜੀ ਵੇਰੀਐਂਟ ਵੀ ਲਾਂਚ ਕੀਤਾ ਜਾਵੇਗਾ, ਜਿਸ 'ਚ ਕੁਆਲਕਾਮ ਦਾ ਨਵਾਂ ਸਨੈਪਡ੍ਰੈਗਨ 865 ਪ੍ਰੋਸੈਸਰ ਮਿਲੇਗਾ। ਜਦਕਿ ਇਸ ਦੇ ਨਾਲ ਕੰਪਨੀ ਨੂੰ ਕੁਆਲਕਾਮ ਦਾ 5 ਜੀ ਮੋਡਮ ਵੀ ਇਸਤੇਮਾਲ ਕਰਨਾ ਹੋਵੇਗਾ। ਕੁਝ ਸਮਾਂ ਪਹਿਲਾਂ ਤੱਕ, ਅਜਿਹੀਆਂ ਖ਼ਬਰਾਂ ਸੀ ਕਿ ਕੰਪਨੀ S11+ 'ਚ ਪੰਜ ਰੀਅਰ ਕੈਮਰਾ ਪੇਸ਼ ਕਰ ਸਕਦੀ ਹੈ, ਪਰ ਹੁਣ ਨਵੀਆਂ ਰਿਪੋਰਟਾਂ 'ਚ ਚਾਰ ਰੀਅਰ ਕੈਮਰੇ ਰੱਖਣ ਦੀ ਗੱਲ ਕੀਤੀ ਗਈ ਹੈ।