Samsung Galaxy Watch 5 Series: ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਅਗਲੇ ਮਹੀਨੇ Galaxy Fold 4 ਅਤੇ Galaxy Flip 4 ਦੇ ਨਾਲ Galaxy Watch 5 ਸੀਰੀਜ਼ ਦੀ ਸਮਾਰਟਵਾਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸੈਮਸੰਗ ਦੀ ਨਵੀਂ ਸਮਾਰਟਵਾਚ ਲਾਈਨਅੱਪ 'ਚ ਦੋ ਮਾਡਲ ਲਾਂਚ ਕੀਤੇ ਜਾਣ ਦੀ ਉਮੀਦ ਹੈ, ਜਿਸ 'ਚ ਸੈਮਸੰਗ ਗਲੈਕਸੀ ਵਾਚ 5 ਅਤੇ ਗਲੈਕਸੀ ਵਾਚ 5 ਪ੍ਰੋ ਸ਼ਾਮਿਲ ਹੋਣਗੇ।


ਸੈਮਸੰਗ ਗਲੈਕਸੀ ਵਾਚ 5 ਸੀਰੀਜ਼ ਦੇ ਸਪੈਸੀਫਿਕੇਸ਼ਨਸ- ਗਲੈਕਸੀ ਵਾਚ 5 ਪ੍ਰੋ ਨੂੰ ਬਲੈਕ ਅਤੇ ਗ੍ਰੇ ਟਾਈਟੇਨੀਅਮ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਵਾਚ 5 ਸੀਰੀਜ਼ ਨੂੰ ਵਾਈਟ, ਬਲੈਕ ਅਤੇ ਬਲੂ ਸਮੇਤ ਮਲਟੀਪਲ ਕਲਰ ਆਪਸ਼ਨਜ਼ 'ਚ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਚ 5 ਸੀਰੀਜ਼ WearOS 3.5 'ਤੇ ਚੱਲਦੀ ਹੈ। ਸੀਰੀਜ਼ 'ਚ 5 ATM ਵਾਟਰ ਰੇਸਿਸਟੈਂਟ ਰੇਟਿੰਗ, GPS ਸਪੋਰਟ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਹ ਸਮਾਰਟਵਾਚ LTE ਅਤੇ ਬਲੂਟੁੱਥ ਦੋਵਾਂ ਵਿਕਲਪਾਂ ਦੀ ਸਹੂਲਤ ਨਾਲ ਆਵੇਗੀ। ਹਾਲ ਹੀ ਵਿੱਚ Evan Blass ਨੇ Samsung Galaxy Watch 5 ਸੀਰੀਜ਼ ਦੇ ਰੈਂਡਰ ਸ਼ੇਅਰ ਕੀਤੇ ਹਨ। ਇਹ ਨਵਾਂ ਲੀਕ ਸਾਬਤ ਕਰਦਾ ਹੈ ਕਿ ਸੈਮਸੰਗ ਦੁਆਰਾ ਕਲਾਸਿਕ ਮਾਡਲ ਪੇਸ਼ ਕੀਤਾ ਜਾ ਰਿਹਾ ਹੈ, ਪਰ ਵਾਚ 5 ਪ੍ਰੋ ਉਸੇ ਤਰ੍ਹਾਂ ਦੇ ਡਿਜ਼ਾਈਨ ਵਿੱਚ ਪੇਸ਼ ਕੀਤਾ ਜਾਵੇਗਾ।


Samsung Galaxy Watch 5 ਸੀਰੀਜ਼ ਦੀ ਸੰਭਾਵਿਤ ਕੀਮਤ- ਸਾਹਮਣੇ ਆਈ ਨਵੀਂ ਲੀਕ ਵਿੱਚ ਗਲੈਕਸੀ ਵਾਚ 5 ਸੀਰੀਜ਼ ਦੀ ਕੀਮਤ ਸਾਹਮਣੇ ਆਈ ਹੈ। ਇਸ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬਲੂਟੁੱਥ ਕਨੈਕਟੀਵਿਟੀ ਵਾਲੇ ਬੇਸ ਵੇਰੀਐਂਟ ਦੀ ਕੀਮਤ 259.98 ਯੂਰੋ (ਲਗਭਗ 21,176 ਰੁਪਏ), 44nm ਵੇਰੀਐਂਟ ਦੀ ਕੀਮਤ 286.90 ਯੂਰੋ (23,368 ਰੁਪਏ) ਹੋਵੇਗੀ। ਦੂਜੇ ਪਾਸੇ, Samsung Galaxy Watch 5 Pro 45nm ਵੇਰੀਐਂਟ ਦੀ ਕੀਮਤ 430.89 ਯੂਰੋ (35,108 ਰੁਪਏ) ਹੋਵੇਗੀ।