ਸਾਊਥ ਕੋਰੀਆ ਦੀ ਦਿੱਗਜ਼ ਕੰਪਨੀ ਸੈਮਸੰਗ ਨੇ ਆਪਣੇ ਘਰੇਲੂ ਬਜ਼ਾਰ 'ਚ ਆਪਣਾ ਨਵਾਂ ਹੈਂਡਸੈੱਟ Samsung Galaxy Wide 5 ਲਾਂਚ ਕਰ ਦਿੱਤਾ ਹੈ। ਇਸ ਸਿੰਪਲ ਡਿਜਾਇਨ ਵਾਲੇ ਸਮਾਰਟਫੋਨ 'ਚ 5000mAh ਦੀ ਬੈਟਰੀ ਤੋਂ ਇਲਾਵਾ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉਮੀਦ ਹੈ ਕਿ ਫੋਨ ਭਾਰਤ 'ਚ ਵੀ ਜਲਦ ਲਾਂਚ ਹੋਵੇਗਾ। ਮੰਨਿਆ ਜਾ ਰਿਹਾ ਕਿ ਇਹ ਫੋਨ ਭਾਰਤ 'ਚ Galaxy F42 5G ਦੇ ਨਾਂਅ ਤੋਂ ਲੌਂਚ ਹੋ ਸਕਦਾ ਹੈ। ਆਓ ਜਾਣਦੇ ਹਾਂ ਫੋਨ ਦੇ ਸਪੈਸੀਫਿਕੇਸ਼ਨਜ਼।
ਕੀਮਤ
Samsung Galaxy Wide 5 ਸਮਾਰਟਫੋਨ ਦੀ ਕੀਮਤ 4,49,900 KRV ਯਾਨੀ 28,200 ਰੁਪਏ ਤੈਅ ਕੀਤੀ ਗਈ ਹੈ। ਇਹ ਫੋਨ ਦੇ 6GB ਰੈਮ ਤੇ 128GB ਵਾਲੇ ਵੇਰੀਏਂਟ ਦੀ ਕੀਮਤ ਹੈ। ਸੈਮਸੰਗ ਦਾ ਇਹ ਸਮਾਰਟਫੋਨ ਬਲੈਕ, ਵਾਈਟ ਤੇ ਬਲੂ ਰੰਗ 'ਚ ਮੌਜੂਦ ਹੈ।
ਸਪੈਸੀਫਿਕੇਸ਼ਨਜ਼
Samsung Galaxy Wide 5 ਸਮਾਰਟਫੋਨ 'ਚ 6.6 ਇੰਚ ਫੁੱਲ ਐਚਡੀ+ਸੁਪਰ ਇਨਫਿਨਿਟੀ -ਵੀ ਡਿਸਪਲੇਅ ਦਿੱਤਾ ਗਿਆ ਹੈ। ਫੋਨ ਐਂਡਰੌਇਡ 11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਸੈਮਸੰਗ ਦੇ ਇਸ ਸਮਾਰਟਫੋਨ 'ਚ ਮੀਡੀਆਟੈਕ ਡਾਇਮੈਂਸਿਟੀ 700 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਤਹਾਨੂੰ 6GB ਰੈਮ ਤੇ 128GB ਇੰਟਰਨਲ ਸਟੋਰੇਜ ਮਿਲੇਗੀ। ਜਿਸ ਨੂੰ ਤੁਸੀਂ ਮਾਇਕ੍ਰੋਐਸਡੀ ਕਾਰਡ ਦੀ ਮਦਦ ਨਾਲ ITB ਤਕ ਵਧਾ ਸਕਦੇ ਹੋ।
ਕੈਮਰਾ
Samsung Galaxy Wide 5 ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਓਥੇ ਹੀ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਤੇ 2 ਮੈਗਾਪਿਕਸਲ ਦਾ ਥੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਤੇ ਕਨੈਕਟੀਵਿਟੀ
Samsung Galaxy Wide 5 ਸਮਾਰਟਫੋਨ 'ਚ ਪਾਵਰ ਲਈ 5000 mAh ਦੀ ਬੈਟਰੀ ਦਿੱਤੀ ਗਈ ਹੈ। ਸਿਕਿਓਰਟੀ ਲਈ ਇਸ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਕਨੈਕਟੀਵਿਟੀ ਲਈ ਇਸ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਪੋਰਟ ਜਿਹੇ ਫੀਚਰਸ ਦਿੱਤੇ ਗਏ ਹਨ। ਇਸ ਦਾ ਡਾਇਮੈਂਸ਼ਨ 76.4x167.2x9mm ਤੇ ਵਜ਼ਨ 203 ਗ੍ਰਾਮ ਹੈ।