ਨਵੀਂ ਦਿੱਲੀ: 2019 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਸੈਮਸੰਗ ਨੇ ਆਪਣੇ ਲੇਟੇਸਟ ਫਲੈਗਸ਼ਿਪ ਸਮਾਰਟਫੋਨਾਂ- Galaxy S9 ਤੇ Galaxy S9+ ਲਈ ਐਂਡ੍ਰਾਈਡ 9 ਪਾਈ ਦਾ ਅਪਡੇਟ ਦੇਣਾ ਸ਼ੁਰੂ ਕਰ ਦਿੱਤਾ ਹੈ। ਰੋਲਆਉਟ ਸਮੇਂ ਇਹ ਸਾਫ ਨਹੀਂ ਸੀ ਕਿ ਬਾਕੀ ਫੋਨਾਂ ਨੂੰ ਇਹ ਅਪਡੇਟ ਕਦੋਂ ਮਿਲੇਗਾ। ਹੁਣ ਸਾਉਥ ਕੋਰੀਅਨ ਟੇਕ ਫਰਮ ਨੇ ਸੈਮਸੰਗ ਮੈਂਬਰ ਐਪ ‘ਚ ਐਂਡ੍ਰਾਈਡ ਦਾ ਪੂਰਾ ਰੋਡਮੈਪ ਪੋਸਟ ਕੀਤਾ ਹੈ।



ਇਸ ਲਿਸਟ ‘ਚ 24 ਸੈਮਸੰਗ ਗੈਲੇਕਸੀ ਸਮਾਰਟਫੋਨਜ਼ ਦੇ ਨਾਂ ਤੇ ਅਪਡੇਟ ਕੀਤੇ ਜਾਣ ਦਾ ਮਹੀਨਾ ਵੀ ਸ਼ਾਮਲ ਹੈ। ਇਸ ਨੂੰ ਸੈਮਮੋਬਾਈਲ ਵੱਲੋਂ ਸਭ ਤੋਂ ਪਹਿਲਾਂ ਸਪੌਰਟ ਕੀਤਾ ਗਿਆ। ਮੈਂਬਰ ਐਪ ਦੀ ਇਸ ਲਿਸਟ ‘ਚ Galaxy S9, S8, Note ਤੇ A ਸੀਰੀਜ਼ ਦੇ ਸਮਾਰਟਫੋਨ ਵੀ ਸ਼ਾਮਲ ਹਨ। ਇਨ੍ਹਾਂ ਫੋਨਜ਼ ਦੀ ਪੂਰੀ ਲਿਸਟ ਇਸ ਤਰ੍ਹਾਂ ਹੈ।

ਇਸ ਲਿਸਟ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ‘ਚ ਸੈਮਸੰਗ Galaxy S7 ਤੇ Galaxy S7 EDGE ਦਾ ਨਾਂ ਨਹੀਂ ਹੈ, ਜਿਸ ਦਾ ਕਾਰਨ ਇਨ੍ਹਾਂ ‘ਚ ਮੇਜਰ ਓਐਸ ਅਪਡੇਟ ਦਿੱਤੇ ਜਾਣਾ ਹੋ ਸਕਦੇ ਹਨ।

Galaxy S9 (ਜਨਵਰੀ 2019), Galaxy S9+ (ਜਨਵਰੀ 2019), Galaxy Note 9 (ਫਰਵਰੀ 2019), Galaxy S8 (ਮਾਰਚ2019), Galaxy S8+ (ਮਾਰਚ2019), alaxy Note 8 (ਮਾਰਚ2019), Galaxy A8 2018 (ਅਪ੍ਰੈਲ2019), Galaxy A8+ 2018 , (ਅਪ੍ਰੈਲ2019), Galaxy A7 2018 (ਅਪ੍ਰੈਲ2019), Galaxy A9 2018 (ਅਪ੍ਰੈਲ2019), Galaxy Tab S4 10.5 (ਅਪ੍ਰੈਲ2019),  Galaxy J4 (ਮਈ2019), Galaxy J4+ (ਮਈ2019), Galaxy J6 (ਮਈ2019), Galaxy J6+ (ਮਈ2019), Galaxy A8 Star (ਮਈ2019), Galaxy J7 2017 (ਜੁਲਾਈ 2019), Galaxy J7 Duo (ਅਗਸਤ 2019), Galaxy Xcover 4 (ਸਤੰਬਰ2019), Galaxy J3 2017 (ਸਤੰਬਰ2019), Galaxy Tab S3 9.7 (ਸਤੰਬਰ2019), Galaxy Tab A 2017 (ਅਕਤੂਬਰ2019), Galaxy Tab Active2 (ਅਕਤੂਬਰ2019), Galaxy Tab A 10.5 (ਅਕਤੂਬਰ2019)