ਨਵੀਂ ਦਿੱਲੀ: ਸਮਾਰਟਫੋਨ ਦੀ ਗਲੋਬਲ ਵਿਕਰੀ ਦੇ ਮਾਮਲੇ ਵਿੱਚ ਸਾਲ 2017 ਦੀ ਚੌਥੀ ਤਿਮਾਹੀ ਵਿੱਚ 4.6 ਫੀਸਦੀ ਦੀ ਗਿਰਾਵਟ ਆਈ ਹੈ। ਸੈਮਸੰਗ 18.2 ਫੀਸਦੀ ਦੀ ਹਿੱਸੇਦਾਰੀ ਨਾਲ ਬਾਜ਼ਾਰ ਵਿੱਚ ਨੰਬਰ ਵਨ ਦੀ ਥਾਂ 'ਤੇ ਬਰਕਰਾਰ ਹੈ। ਗਾਰਟਨਰ ਦੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਕੋਰਿਆਈ ਦਿੱਗਜ ਦੀ ਵਿਕਰੀ ਵਿੱਚ ਸਾਲ ਵਾਧਾ ਹੋ ਰਿਹਾ ਹੈ। ਸਾਲ 2017 ਦੀ ਚੌਥੀ ਤਿਮਾਹੀ ਵਿੱਚ 3.6 ਫੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਪਰ ਇਸ ਦੇ ਬਾਵਜੂਦ ਕੰਪਨੀ ਆਪਣੇ ਕੰਪੀਟੀਟਰ ਐਪਲ ਨੂੰ ਪਿੱਛੇ ਛੱਡਦੇ ਹੋ ਗਲੋਬਲ ਸਮਾਰਟਫੋਨ ਬਾਜ਼ਾਰ ਵਿੱਚ ਨੰਬਰ-1 'ਤੇ ਬਣੀ ਹੈ। ਗਾਰਟਨਰ ਨੇ ਕਿਹਾ ਕਿ ਸੈਮਸੰਗ ਦੇ ਗਲੈਕਸੀ S8 ਤੇ S8 ਦੀ ਵਿਕਰੀ ਕਰਕੇ ਸੈਮਸੰਗ ਦੀ ਔਸਤ ਵਿਕਰੀ ਵਧੀ ਹੈ। ਇਸੇ ਐਤਵਾਰ ਤੋਂ ਬਾਰਸੀਲੋਨਾ ਵਿੱਚ ਸ਼ੁਰੂ ਹੋ ਰਹੇ ਮੋਬਾਈਲ ਵਰਲਡ ਕਾਂਗਰਸ ਵਿੱਚ ਗਲੈਕਸੀ S9 ਤੇ S9 ਪਲੱਸ ਨੂੰ ਵੀ ਲਾਂਚ ਕੀਤਾ ਜਾਵੇਗਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਵੇਂ ਫਲੈਗਸ਼ਿਪ ਡਿਵਾਇਸਾਂ ਦੀ ਲਾਚਿੰਗ ਤੋਂ ਬਾਅਦ ਸੈਮਸੰਗ ਦੇ ਸਮਾਰਟਫੋਨ ਦੀ ਸਾਲ 2018 ਵਿੱਚ ਵਧੇਗੀ। ਸਾਲ 2017 ਦੀ ਚੌਥੀ ਤਿਮਾਹੀ ਵਿੱਚ ਕੁੱਲ ਮਿਲਾ ਕੇ ਗਲੋਬਲ ਸਮਾਰਟਫੋਨ ਦੀ ਵਿਕਰੀ ਵਿੱਚ ਸਾਲ 2016 ਦੀ ਚੌਥੀ ਤਿਮਾਹੀ ਵਿੱਚ ਹੋਈ ਵਿਕਰੀ ਦੀ ਤੁਲਨਾ 5.6 ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ 40.8 ਕਰੋੜ ਸਮਾਰਟਫੋਨਾਂ ਦੀ ਵਿਕਰੀ ਹੋਈ। ਸਾਲ 2004 ਤੋਂ ਬਾਅਦ ਪਹਿਲੀ ਵਾਰ ਸਮਾਰਟਫੋਨ ਦੀ ਵਿਕਰੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।