ਨਵੀਂ ਦਿੱਲੀ: ਸੈਮਸੰਗ ਨੇ ਨਵਾਂ ਸਮਾਰਟਫੋਨ Galaxy J2 Pro (2018) ਲਾਂਚ ਕਰ ਦਿੱਤਾ ਹੈ। ਸੈਮਸੰਗ ਨੇ ਵੀਅਤਨਾਮ ਵੈੱਬਸਾਈਟ 'ਤੇ ਇਸ ਨੂੰ ਲਿਸਟ ਕੀਤਾ ਗਿਆ ਹੈ। ਇਸ ਬੱਜਟ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਪਿਛਲੇ ਮਹੀਨੇ ਲੀਕ ਹੋਏ ਸਨ ਤੇ ਹੁਣ ਕੰਪਨੀ ਨੇ ਇਸ ਨੂੰ ਲਾਂਚ ਕਰ ਦਿੱਤਾ ਹੈ। Galaxy J2 Pro (2018) ਗੈਲੈਕਸੀ j2 ਪ੍ਰੋ ਦਾ ਅਪਗ੍ਰੇਟਿਡ ਵਰਜ਼ਨ ਹੈ ਜੋ ਐਮੋਲੇਡ ਡਿਸਪਲੇ ਤੇ 7.0 ਨੂਗਾ ਓ.ਐਸ. ਦੇ ਨਾਲ ਆਉਂਦਾ ਹੈ।


ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਵਿੱਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜੋ ਐਮੋਲੇਡ (540x960) ਹੈ। ਪ੍ਰੋਸੈਸਰ ਲਈ Galaxy J2 Pro (2018) ਵਿੱਚ 1.4 GHz ਕਵਰਡਕੋਰ ਪ੍ਰੋਸੈਸਰ ਹੈ। ਇਸ ਦੇ ਨਾਲ ਹੀ 1.5 ਜੀਬੀ ਦੀ ਰੈਮ ਦਿੱਤੀ ਗਈ ਹੈ। ਇਹ ਹੈਂਡਸੈੱਟ 16 ਜੀਬੀ ਦੀ ਸਟੋਰੇਜ਼ ਨਾਲ ਆਉਂਦਾ ਹੈ ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ।
ਔਪਟਿਕਸ ਦੀ ਗੱਲ ਕਰੀਏ ਤਾਂ Galaxy J2 Pro (2018) ਵਿੱਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ 7.0 ਐਂਡਰਾਇਡ ਨੂਗਾ ਓਐਸ ਨਾਲ ਆਵੇਗਾ।

ਪਾਵਰ ਲਈ ਇਸ ਵਿੱਚ 2600mAh ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਲਈ ਇਸ ਵਿੱਚ ਬਲਿਊ ਟੂਥ ਐਲ.ਟੀ.ਈ, ਯੂਐਸਬੀ ਪੋਰਟ, ਹੈੱਡਫੋਨ ਜੈਕ ਵਰਗੇ ਆਪਸ਼ਨ ਦਿੱਤੇ ਗਏ ਹਨ।

ਲਿਸਟਿੰਗ ਵਿੱਚ ਇਸ ਦੀ ਕੀਮਤ 3,290,000 ਵੀਅਤਨਾਮੀ ਡੌਂਗ (ਕਰੀਬ 9,000 ਰੁਪਏ) ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਗੈਲੈਕਸੀ J2 Pro 98,90 ਰੁਪਏ ਵਿੱਚ ਭਾਰਤ 'ਚ ਲਾਂਚ ਕੀਤਾ ਗਿਆ ਸੀ।